ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਨਵਾਂ ਸ਼ਡਿਊਲ ਜਾਰੀ

Monday, Dec 06, 2021 - 09:29 PM (IST)

ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਨਵਾਂ ਸ਼ਡਿਊਲ ਜਾਰੀ

ਜੋਹਾਨਸਬਰਗ- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਆਗਾਮੀ ਦੱਖਣੀ ਅਫਰੀਕਾ ਦੌਰੇ ਦਾ ਨਵਾਂ ਸ਼ਡਿਊਲ ਜਾਰੀ ਹੋ ਗਿਆ ਹੈ। ਦੋਵਾਂ ਟੀਮਾਂ ਦੇ ਵਿਚਾਲੇ 26 ਦਸੰਬਰ ਨੂੰ ਪਹਿਲੇ ਟੈਸਟ ਮੈਚ ਦੇ ਨਾਲ ਦੌਰਾ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇਹ ਦੌਰਾ 17 ਦਸੰਬਰ ਨੂੰ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਮੱਦੇਨਜ਼ਰ ਇਸ ਨੂੰ ਇਕ ਹਫਤੇ ਅੱਗੇ ਵਧਾ ਦਿੱਤਾ ਗਿਆ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਸੋਮਵਾਰ ਨੂੰ ਨਵਾਂ ਸ਼ਡਿਊਲ ਜਾਰੀ ਕੀਤਾ। ਦੱਖਣੀ ਅਫਰੀਕਾ ਬੋਰਡ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਪਹਿਲਾਂ ਦੀ ਕੀਤੀ ਗਈ ਪੁਸ਼ਟੀ ਦੇ ਅਨੁਸਾਰ ਦੌਰੇ ਦੇ ਤਹਿਤ ਹੁਣ ਤਿੰਨ ਦੀ ਵਜਾਏ 2 ਸੀਰੀਜ਼ ਖੇਡੀ ਜਾਵੇਗੀ। 26 ਦਸੰਬਰ ਤੋਂ 23 ਜਨਵਰੀ ਤੱਕ ਚੱਲਣ ਵਾਲੇ ਇਸ ਦੌਰੇ ਵਿਚ ਆਯੋਜਨ ਸਥਾਨਾਂ ਸੈਂਚੁਰੀਅਨ, ਜੋਹਾਨਸਬਰਗ, ਕੇਪਟਾਊਨ ਤੇ ਪਾਰਲ 'ਤੇ ਤਿੰਨ ਟੈਸਟ ਤੇ ਤਿੰਨ ਵਨ ਡੇ ਮੈਚ ਖੇਡੇ ਜਾਣਗੇ, ਜਦਕਿ ਚਾਰ ਮੈਚਾਂ ਦੀ ਟੀ-20 ਸੀਰੀਜ਼ ਨੂੰ ਅਗਲੇ ਸਾਲ ਸਮੇਂ ਸਿਰ ਮੁੜ ਤਹਿ ਕੀਤਾ ਜਾਵੇਗਾ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਹਾਸਲ ਕੀਤੀ ਇਹ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ

PunjabKesari


26 ਦਸੰਬਰ ਨੂੰ ਸੈਂਚੁਰੀਅਨ ਵਿਚ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ਦਾ ਹਿੱਸਾ ਹੋਵੇਗੀ, ਜਦਕਿ 19 ਜਨਵਰੀ ਨੂੰ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਹੋਵੇਗੀ, ਜੋ 2023 ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦੇ ਲਈ ਕੁਆਲੀਫਿਕੇਸ਼ਨ ਟੂਰਨਾਮੈਂਟ ਹੈ। ਟੈਸਟ ਸੀਰੀਜ਼ ਦਾ ਦੂਜਾ ਮੈਚ ਜੋਹਾਨਸਬਰਗ ਵਿਚ ਤਿੰਨ ਤੋਂ ਸੱਤ ਜਨਵਰੀ, ਜਦਕਿ ਤੀਜਾ ਤੇ ਆਖਰੀ ਮੈਚ ਕੇਪਟਾਊਨ ਵਿਚ 11 ਤੋਂ 15 ਜਨਵਰੀ ਵਿਚ ਖੇਡਿਆ ਜਾਵੇਗਾ। ਇਸ ਦੌਰਾਨ 19 ਤੇ 21 ਜਨਵਰੀ ਨੂੰ ਪਾਰਲ ਵਿਚ ਪਹਿਲਾ, ਦੂਜਾ ਤੇ 23 ਜਨਵਰੀ ਨੂੰ ਕੇਪਟਾਊਨ ਵਿਚ ਤੀਜਾ ਤੇ ਆਖਰੀ ਵਨ ਡੇ ਮੈਚ ਖੇਡਿਆ ਜਾਵੇਗਾ।

ਇਹ ਖ਼ਬਰ ਪੜ੍ਹੋ- ਮਹਾਰਾਸ਼ਟਰ ਦੇ ਲੋਕਲ ਟੂਰਨਾਮੈਂਟ 'ਚ ਅੰਪਾਇਰ ਆਇਆ ਚਰਚਾ ਵਿਚ, ਇੰਝ ਦਿੰਦੈ ਵਾਈਡ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News