ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ

Friday, May 07, 2021 - 07:56 PM (IST)

ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਦੇ ਮੌਜੂਦਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰ ਨਵਾਂ ਮਹਿਮਾਨ ਆਇਆ ਹੈ, ਜਿਸ ਦੀ ਜਾਣਕਾਰੀ ਉਸਦੀ ਪਤਨੀ ਸਾਕਸ਼ੀ ਨੇ ਦਿੱਤੀ ਹੈ। ਸਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਨਵੇਂ ਮਹਿਮਾਨ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਦਰਅਸਲ ਇਹ ਮਹਿਮਾਨ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਘੋੜਾ ਜਿਸਦਾ ਨਾਂ 'ਚੇਤਕ' ਹੈ।

 
 
 
 
 
 
 
 
 
 
 
 
 
 
 
 

A post shared by Sakshi Singh Dhoni (@sakshisingh_r)


ਸਾਕਸ਼ੀ ਧੋਨੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਘਰ 'ਚ ਸਵਾਗਤ ਹੈ ਚੇਤਕ! ਜਦੋਂ ਤੁਸੀਂ ਲਿਲੀ (ਕੁੱਤੇ) ਨੂੰ ਮਿਲੇ ਤਾਂ ਤੁਸੀਂ ਇਕ ਜੈਂਟਲਮੈਨ ਦੀ ਤਰ੍ਹਾਂ ਵਿਵਹਾਰ ਕੀਤਾ। ਇਸ ਤੋਂ ਬਾਅਦ ਸਾਕਸ਼ੀ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ, ਜਿਸ 'ਚ ਨਵੇਂ ਘੋੜੇ ਦੀ ਤਸਵੀਰ ਸ਼ੇਅਰ ਕੀਤੀ।

 
 
 
 
 
 
 
 
 
 
 
 
 
 
 
 

A post shared by Sakshi Singh Dhoni (@sakshisingh_r)


ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਮੁਲੱਤਵੀ ਹੋਣ ਤੋਂ ਬਾਅਦ ਸਾਰੇ ਖਿਡਾਡੀ ਘਰ ਵਾਪਸ ਜਾ ਰਹੇ ਹਨ। ਧੋਨੀ ਅਜੇ ਤੱਕ ਘਰ ਨਹੀਂ ਪਹੁੰਚੇ ਹਨ। ਜਾਣਕਾਰੀ ਅਨੁਸਾਰ ਉਹ ਆਪਣੇ ਸਾਥੀ ਖਿਡਾਰੀਆਂ ਨੂੰ ਘਰ ਜਾਣ ਦਾ ਇੰਤਜ਼ਾਮ ਕਰਨ ਤੋਂ ਬਾਅਦ ਹੀ ਆਪਣੇ ਘਰ ਆਉਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News