20 ਸਾਲ ਤੋਂ ਪਿਤਾ ਮੰਜੇ 'ਤੇ, ਮਾਂ ਚਲਾਉਂਦੀ ਹੈ ਘਰ, ਹੁਣ ਕ੍ਰਿਕੇਟ 'ਚ ਚਮਕਿਆ ਬੇਟਾ

Thursday, Feb 07, 2019 - 01:08 PM (IST)

20 ਸਾਲ ਤੋਂ ਪਿਤਾ ਮੰਜੇ 'ਤੇ, ਮਾਂ ਚਲਾਉਂਦੀ ਹੈ ਘਰ, ਹੁਣ ਕ੍ਰਿਕੇਟ 'ਚ ਚਮਕਿਆ ਬੇਟਾ

ਨਵੀਂ ਦਿੱਲੀ : ਇਨਸਾਨ ਪਰੇਸ਼ਾਨੀਆਂ ਦੇ ਚੱਲਦੇ ਆਪਣੇ ਸੁਪਨਿਆਂ ਨਾਲ ਸਮਝੌਤਾ ਕਰ ਲੈਂਦਾ ਹੈ। ਪਰ ਜੋ ਕੋਈ ਵੀ ਅਨੇਕਾਂ ਪਰੇਸ਼ਾਨੀਆਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕਰਨ ਲਈ ਮਜਬੂਤ ਇਰਾਦੇ ਨਾਲ ਅੱਗੇ ਵੱਧਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਇਸ ਦੀ ਉਦਹਾਰਣ ਹੈ ਆਦਿੱਤਿਆ ਸਰਵਟੇ ਜਿਨ੍ਹਾਂ ਦੇ ਗੇਂਦਬਾਜ਼ੀ ਨੇ ਰਣਜੀ ਮੁਕਾਬਲੇ ਦੇ ਫਾਇਨਲ 'ਚ ਸਨਸਨੀ ਮਚਾ ਰੱਖੀ ਹੈ। ਰਣਜੀ ਮੁਕਾਬਲੇ ਦੇ ਫਾਈਨਲ ਮੈਚ 'ਚ ਵਿਦਰਭ ਵਲੋਂ ਖੇਡਦੇ ਹੋਏ ਸਰਵਟੇ ਨੇ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਹੈ। ਖਾਸ ਕਰਕੇ ਚੇਤੇਸ਼ਵਰ ਪੁਜਾਰਾ ਨੂੰ ਜਿਸ ਅੰਦਾਜ਼ 'ਚ ਸਰਵਟੇ ਨੇ ਆਪਣੀ ਫਿਰਕੀ ਦਾ ਸ਼ਿਕਾਰ  ਬਣਾਇਆ ਸੀ ਉਹ ਬਹੁਤ ਵਧੀਆ ਰਿਹਾ।

ਆਦਿੱਤਿਆ ਸਰਵਟੇ ਦੀ ਕਹਾਣੀ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ
ਆਦਿੱਤਿਆ ਸਰਵਟੇ ਦੇ ਪਿਤਾ ਕਰੀਬ 20 ਸਾਲ ਤੋਂ ਮੰਜੇ 'ਤੇ ਹਨ ਤੇ ਮਾਂ ਹੀ ਘਰ ਦਾ ਸਾਰਾ ਖਰਚਾ ਸੰਭਾਲਦੀ ਹੈ। ਸਰਵਟੇ ਦੀ ਜ਼ਿੰਦਗੀ 'ਚ 20 ਸਾਲ ਪਹਿਲਾਂ ਇਕ ਵੱਡਾ ਤੂਫਾਨ ਆਇਆ ਸੀ ਜਦੋਂ ਉਸ ਦੇ ਪਿਤਾ ਆਨੰਦ ਆਪਣੇ ਭਰਾ ਨੂੰ ਮਿਲਣ ਲਈ ਮੁੰਬਈ ਗਏ ਸੀ, ਉਥੇ ਇਕ ਟੈਂਕਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਿਤਾ ਕੌਮਾ 'ਚ ਚਲੇ ਗਏ। ਕੌਮਾ 'ਚੋਂ ਤਾਂ ਉਸ ਦੇ ਪਿਤਾ ਨੇ ਜੰਗ ਜਿੱਤ ਲਈ ਪਰ ਉਨ੍ਹਾਂ ਦਾ ਸਰੀਰ ਲਕਵਾਗ੍ਰਸਤ ਹੋ ਗਿਆ, ਜਿਸ ਕਾਰਨ ਉਹ ਮੰਜੇ 'ਤੇ ਹੀ ਪੈ ਗਏ ਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਦਿੱਤਿਆ ਦੀ ਮਾਂ 'ਤੇ ਪੈ ਗਈਆਂ। ਬੈਂਕ 'ਚ ਕੰਮ ਕਰਕੇ ਉਸ ਦੀ ਮਾਂ ਆਪਣਾ ਘਰ ਚਲਾਉਂਦੀ ਤੇ ਆਦਿੱਤਿਆ ਆਪਣੇ ਪਿਤਾ ਨੂੰ ਸੰਭਾਲਣ ਦਾ ਕੰਮ ਕਰਦਾ। 

ਆਦਿੱਤਿਆ ਨੇ ਛੋਟੀ ਉਮਰ 'ਚ ਹੀ ਆਪਣੇ ਮੋਢਿਆ 'ਤੇ ਜ਼ਿੰਮੇਦਾਰੀਆਂ ਦਾ ਬੋਝ ਲਿਆ ਪਰ ਉਨ੍ਹਾਂ ਦਾ ਭਾਰ ਆਦਿੱਤਿਆ ਦੇ ਮਜਬੂਤ ਹੌਸਲੇ ਨੂੰ ਕਦੀ ਤੋੜ ਨਹੀਂ ਸਕਿਆ। ਮਾਂ ਨੇ ਦੱਸਿਆ ਕਿ ਕ੍ਰਿਕੇਟ ਤੋਂ ਇਲਾਵਾ ਆਦਿੱਤਿਆ ਪੜ੍ਹਾਈ 'ਚ ਵੀ ਹਮੇਸ਼ਾ ਅੱਗੇ ਰਿਹਾ ਹੈ। ਆਦਿੱਤਿਆ ਦੀ ਮਾਂ ਨੇ ਉਸ ਨੂੰ ਕਈ ਵਾਰ ਨੌਕਰੀ ਲਈ ਕਿਹਾ ਪਰ ਉਸ ਨੇ ਹਰ ਵਾਰ ਮਨ੍ਹਾ ਕੀਤਾ। ਅੱਜ ਆਦਿੱਤਿਆ ਦਾ ਨਾਮ ਹਰ ਕਿਸੇ ਦੀ ਜ਼ੁਬਾਨ 'ਤੇ ਹੈ। 

ਰਣਜੀ ਟਰਾਫੀ ਦੇ ਚੱਲ ਰਹੇ ਫਾਈਨਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਵਿਰਦਭ ਤੇ ਸ਼ੌਰਾਸ਼ਟਰ ਵਿਚਕਾਰ ਖੇਡੇ ਜਾ ਰਹੇ ਇਸ ਮੁਕਾਬਲੇ 'ਚ ਟਾਸ ਜਿੱਤ ਕੇ ਵਿਰਦਭ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਪਹਿਲੀ ਪਾਰੀ 'ਚ 312 ਸਕੋਰ ਬਣਾਏ ਪਰ ਜਦੋਂ ਸੌਰਾਸ਼ਟਰ ਬੱਲੇਬਾਜ਼ੀ ਕਰਨ ਆਏ ਤਾਂ ਆਦਿੱਤਿਆ ਕਹਿਰ ਬਣ ਟੁੱਟ ਪਏ ਤੇ ਉਨ੍ਹਾਂ ਨੇ 5 ਵਿਕਟਾਂ ਝਟਕ ਕੇ ਸੌਰਾਸ਼ਟਰ ਨੂੰ 307 'ਤੇ ਸਮੇਟ ਦਿੱਤਾ ਤੇ ਪੁਜਾਰਾ ਨੂੰ ਵੀ ਆਉਟ ਕਰ ਦਿੱਤਾ। ਦੂਜੀ ਪਾਰੀ 'ਚ ਵੀ ਉਨ੍ਹਾਂ ਨੇ 3 ਵਿਕਟਾਂ ਲਈਆਂ ਤੇ ਇਸ ਵਾਰ ਵੀ ਉਨ੍ਹਾਂ ਨੇ ਪੁਜਾਰਾ ਨੂੰ ਆਪਣਾ ਸ਼ਿਰਾਰ ਬਣਾਇਆ ਜੋ ਆਪਣਾ ਜੋ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।  


author

Baljeet Kaur

Content Editor

Related News