ਦੁਬਈ ਪਹੁੰਚੇ ਦਿੱਲੀ ਕੈਪੀਟਲਸ ਦੇ ਨਵੇਂ ਗੇਂਦਬਾਜ਼ੀ ਕੋਚ ਹੈਰਿਸ

Saturday, Aug 29, 2020 - 12:47 AM (IST)

ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਟੀਮ ਦਿੱਲੀ ਕੈਪੀਟਲਸ ਦੇ ਨਵੇਂ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਸ਼ੁੱਕਰਵਾਰ ਨੂੰ ਦੁਬਈ ਪਹੁੰਚ ਗਏ। ਆਈ. ਪੀ. ਐੱਲ. ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣਾ ਹੈ। ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਰਿਆਨ ਹੈਰਿਸ ਦਿੱਲੀ ਕੈਪੀਟਲਸ ਦੇ ਖਿਡਾਰੀਆਂ ਤੇ ਹੋਰ ਮੈਂਬਰਾਂ ਦੇ ਨਾਲ ਜੁੜਣਗੇ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਪ੍ਰਮੁਖ ਕੋਚ ਰਿੰਕੀ ਪੋਂਟਿੰਗ ਵੀਰਵਾਰ ਨੂੰ ਦੁਬਈ ਪਹੁੰਚ ਗਏ ਸਨ। ਪੋਂਟਿੰਗ ਤੇ ਹੈਰਿਸ 6 ਦਿਨਾਂ ਤੱਕ ਇਕਾਂਤਵਾਸ ਰਹਿਣਗੇ। ਦਿੱਲੀ ਕੈਪੀਟਲਸ ਨੇ ਮੰਗਲਵਾਰ ਨੂੰ ਹੈਰਿਸ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਸੀ। ਟੀਮ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨਿੱਜੀ ਕਾਰਨਾਂ ਦੇ ਕਾਰਨ ਇਸ ਵਾਰ ਟੀਮ ਨਾਲ ਨਹੀਂ ਜੁੜ ਸਕਣਗੇ, ਜਿਸ ਦੇ ਕਾਰਨ ਟੀਮ ਨੇ ਹੈਰਿਸ ਨੂੰ ਇਹ ਜ਼ਿੰਮੇਦਾਰੀ ਦਿੱਤੀ ਹੈ।

PunjabKesari
ਹੈਰਿਸ ਨੇ ਕਿਹਾ ਕਿ ਆਈ. ਪੀ. ਐੱਲ. 'ਚ ਵਾਪਸੀ ਕਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਮੇਰੇ ਲਈ ਇਕ ਵੱਡਾ ਮੌਕਾ ਵੀ ਹੈ ਕਿ ਮੈਂ ਆਪਣੇ ਕੰਮ ਨਾਲ ਫ੍ਰੈਂਚਾਇਜ਼ੀ ਨੂੰ ਆਈ. ਪੀ. ਐੱਲ. ਜਿਤਾਵਾਂਗਾ। ਦਿੱਲੀ ਦੇ ਕੋਲ ਸ਼ਾਨਦਾਰ ਗੇਂਦਬਾਜ਼ ਹਨ ਤੇ ਉਸਦੇ ਨਾਲ ਕੰਮ ਕਰਨ ਨੂੰ ਲੈ ਕੇ ਮੈਂ ਹੋਰ ਇੰਤਜ਼ਾਰ ਨਹੀਂ ਕਰ ਪਾ ਰਿਹਾ ਹਾਂ। ਹੈਰਿਸ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਟੈਸਟ ਵਿਚ 113, ਵਨ ਡੇ 'ਚ 44 ਤੇ ਟੀ-20 'ਚ ਚਾਰ ਵਿਕਟਾਂ ਹਾਸਲ ਕੀਤੀਆਂ ਹਨ।


Gurdeep Singh

Content Editor

Related News