ਭਾਰਤ ਦੇ ਟੀ-20 ਸੀਰੀਜ਼ ''ਚ ਹਾਰਨ ''ਤੇ ਭੱਜੀ ਨੇ ਦਿਨੇਸ਼ ਕਾਰਤਿਕ ਨੂੰ ਲਿਆ ਲੰਮੇ ਹੱਥੀਂ

02/11/2019 1:25:27 PM

ਨਵੀਂ ਦਿੱਲੀ— ਭਾਰਤ ਟੀ-20 ਸੀਰੀਜ਼ ਦਾ ਆਖਰੀ ਮੈਚ 4 ਦੌੜਾਂ ਤੋਂ ਹਾਰ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਵੀ ਗਵਾ ਦਿੱਤੀ ਹੈ। ਇਸ ਦੇ ਪਿੱਛੇ ਵੱਡਾ ਕਾਰਨ ਦਿਨੇਸ਼ ਕਾਰਤਿਕ ਦਾ ਕਰੁਣਾਲ ਨੂੰ ਸਿੰਗਲ ਰਨ ਤੋਂ ਮਨ੍ਹਾ ਕਰਨਾ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਹੁਣ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਕਾਰਤਿਕ ਦੇ ਆਖਰੀ ਓਵਰ ਵਿਚ ਸਿੰਗਲ ਰਨ ਨਾ ਲੈਣ ਦੇ ਫੈਸਲੇ 'ਤੇ ਵੱਡੇ ਸਵਾਲ ਚੁੱਕੇ ਹਨ।

PunjabKesari

ਭਾਰਤ ਨੂੰ ਜਦੋਂ 5 ਗੇਂਦਾਂ 'ਤੇ 14 ਦੌੜਾਂ ਦੀ ਜ਼ਰੂਰਤ ਸੀ ਤਾਂ ਕਾਰਤਿਕ ਨੇ ਟੀਮ ਸਾਊਦੀ ਦੀ ਇਕ ਗੇਂਦ ਡਾਟ ਖੇਡੀ। ਇਸ ਤੋਂ ਬਾਅਦ ਇਕ ਗੇਂਦ 'ਤੇ ਉਹ ਸਿੰਗਲ ਰਨ ਲੈ ਸਕਦੇ ਸਨ ਪਰ ਉਨ੍ਹਾਂ ਨੇ ਕਰੁਣਾਲ ਨੂੰ ਰਨ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਅਗਲੀ ਗੇਂਦ 'ਤੇ ਦਿਨੇਸ਼ ਕਾਰਤਿਕ ਸਿਰਫ ਸਿੰਗਲ ਰਨ ਲੈ ਸਕੇ। ਆਖਰੀ ਗੇਂਦ 'ਤੇ ਤਾਮਿਲਨਾਡੁ ਦੇ ਇਸ ਬੱਲੇਬਾਜ਼ ਨੇ ਛੱਕਾ ਲਗਾਇਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ।

PunjabKesari

ਇਸ ਪੂਰੇ ਮਾਮਲੇ 'ਤੇ ਕ੍ਰਿਕੇਟਰ ਹਰਭਜਨ ਸਿੰਘ ਨੇ ਇਕ ਵੈਬਸਾਈਟ ਨੂੰ ਕਿਹਾ, 'ਧੋਨੀ ਨੂੰ ਜੇਕਰ ਪਤਾ ਹੋਵੇ ਕਿ ਦੂਜਾ ਬੱਲੇਬਾਜ਼ ਲੰਬਾ ਸ਼ਾਟਸ ਲਗਾ ਸਕਦਾ ਹੈ ਤਾਂ ਉਹ ਰਨ ਲੈਣ ਤੋਂ ਕਦੇ ਮਨ੍ਹਾ ਨਹੀਂ ਕਰਦੇ। ਫਿਨੀਸ਼ਰ ਦਾ ਕੰਮ ਵਿਨਿੰਗ ਸ਼ਾਟ ਲਗਾਉਣਾ ਨਹੀਂ, ਪਾਰਟਨਰ ਨਾਲ ਮਿਲ ਕੇ ਟੀਮ ਦੀ ਕਿਸ਼ਤੀ ਪਾਰ ਲਗਾਉਣਾ ਹੁੰਦਾ ਹੈ। ਕਾਰਤਿਕ ਦਾ ਐਤਵਾਰ ਦੇ ਮੈਚ ਵਿਚ ਰਨ ਨਾ ਲੈਣ ਦਾ ਫੈਸਲਾ ਤਰਕਾਂ ਦੇ ਵਿਰੁੱਧ ਹੈ। ਜੇਕਰ ਭੁਵਨੇਸ਼ਵਰ ਕੁਮਾਰ ਵੀ ਦੂਜੇ ਸਿਰੇ 'ਤੇ ਹੁੰਦੇ ਤਾਂ ਮੈਨੂੰ ਸਮਝ ਵਿਚ ਆਉਂਦਾ ਪਰ ਕਰੁਣਾਲ ਉਥੇ ਸਨ। ਮੈਨੂੰ ਪਤਾ ਨਹੀਂ ਕਿ ਕਾਰਤਿਕ ਦੇ ਦਿਮਾਗ ਵਿਚ ਕੀ ਚੱਲ ਰਿਹਾ ਸੀ।' ਭੱਜੀ ਨੇ ਅੱਗੇ ਕਿਹਾ ਕਿ ਕਾਰਤਿਕ ਨੂੰ ਫਿਨੀਸ਼ਰ ਦੇ ਟੈਗ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਹਰਭਜਨ ਕਹਿੰਦੇ ਹਨ, 'ਮੈਨੂੰ ਭਰੋਸਾ ਹੈ ਕਿ ਟੀਮ ਮੈਨੇਜਮੈਂਟ ਉਨ੍ਹਾਂ ਕੋਲੋਂ ਪੁੱਛੇਗਾ ਕਿ ਉਨ੍ਹਾਂ ਨੇ ਸਿੰਗਲ ਰਨ ਲੈਣ ਤੋਂ ਇਨਕਾਰ ਕਿਉਂ ਕੀਤਾ।


cherry

Content Editor

Related News