ਭਾਰਤੀ ਕੁਸ਼ਤੀ ''ਚ ਨਵਾਂ ਵਿਵਾਦ : ਬਜਰੰਗ, ਸਾਕਸ਼ੀ ਅਤੇ ਵਿਨੇਸ਼ ਦੇ ਖਿਲਾਫ ਇਕੱਠੇ ਹੋਏ ਪਹਿਲਵਾਨ
Wednesday, Jan 03, 2024 - 02:09 PM (IST)
ਸਪੋਰਟਸ ਡੈਸਕ- ਭਾਰਤੀ ਕੁਸ਼ਤੀ ਵਿੱਚ ਚੱਲ ਰਹੇ ਸੰਕਟ ਨੇ ਬੁੱਧਵਾਰ ਨੂੰ ਨਵਾਂ ਮੋੜ ਲੈ ਲਿਆ ਕਿਉਂਕਿ ਸੈਂਕੜੇ ਜੂਨੀਅਰ ਪਹਿਲਵਾਨ ਜੰਤਰ-ਮੰਤਰ ਵਿਖੇ ਆਪਣੇ ਕਰੀਅਰ ਦਾ ਇੱਕ ਮਹੱਤਵਪੂਰਨ ਸਾਲ ਗੁਆਉਣ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਅਤੇ ਇਸਦੇ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਜ਼ਿੰਮੇਵਾਰ ਠਹਿਰਾਇਆ।
ਜੂਨੀਅਰ ਪਹਿਲਵਾਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਬੱਸਾਂ ਵਿੱਚ ਇੱਥੇ ਪੁੱਜੇ। ਇਨ੍ਹਾਂ ਵਿੱਚੋਂ ਕਰੀਬ 300 ਬਾਗਪਤ ਦੇ ਛਪਰੌਲੀ ਦੇ ਆਰੀਆ ਸਮਾਜ ਅਖਾੜੇ ਦੇ ਸਨ ਜਦੋਂ ਕਿ ਕਈ ਨਰੇਲਾ ਦੀ ਵਰਿੰਦਰ ਕੁਸ਼ਤੀ ਅਕੈਡਮੀ ਦੇ ਵੀ ਸਨ। ਕਈ ਅਜੇ ਵੀ ਬੱਸਾਂ ਵਿੱਚ ਬੈਠ ਕੇ ਜੰਤਰ-ਮੰਤਰ ਵਿਖੇ ਆਪਣੇ ਸਾਥੀ ਪਹਿਲਵਾਨਾਂ ਨਾਲ ਜੁੜਨ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਨੂੰ ਕਾਬੂ ਕਰਨ 'ਚ ਕਾਫੀ ਦਿੱਕਤ ਆਈ। ਇਹ ਪਹਿਲਵਾਨ ਬਜਰੰਗ, ਸਾਕਸ਼ੀ ਅਤੇ ਵਿਨੇਸ਼ ਦੇ ਖਿਲਾਫ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ, "ਯੂਡਬਲਯੂਡਬਲਯੂ ਸਾਡੀ ਕੁਸ਼ਤੀ ਨੂੰ ਇਨ੍ਹਾਂ ਤਿੰਨ ਪਹਿਲਵਾਨਾਂ ਤੋਂ ਬਚਾਵੇ।"
ਕਰੀਬ ਇੱਕ ਸਾਲ ਪਹਿਲਾਂ ਇਹ ਤਿੰਨ ਚੋਟੀ ਦੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਸਨ। ਉਸ ਸਮੇਂ ਕਿਸਾਨ ਜਥੇਬੰਦੀਆਂ, ਸਮਾਜ ਸੇਵੀ, ਸਿਆਸਤਦਾਨ, ਮਹਿਲਾ ਜਥੇਬੰਦੀਆਂ ਅਤੇ ਪਹਿਲਵਾਨਾਂ ਨੇ ਇਨ੍ਹਾਂ ਦਾ ਸਮਰਥਨ ਕੀਤਾ ਸੀ।
ਹੁਣ ਕੁਸ਼ਤੀ ਭਾਈਚਾਰਾ ਹੀ ਇਨ੍ਹਾਂ ਪਹਿਲਵਾਨਾਂ ਦੇ ਖਿਲਾਫ ਖੜ੍ਹਾ ਹੈ ਅਤੇ ਉਨ੍ਹਾਂ 'ਤੇ ਆਪਣਾ ਕਰੀਅਰ ਬਰਬਾਦ ਕਰਨ ਦਾ ਦੋਸ਼ ਲਗਾ ਰਿਹਾ ਹੈ। ਰਾਸ਼ਟਰੀ ਕੈਂਪ ਅਤੇ ਮੁਕਾਬਲੇ ਜਨਵਰੀ 2023 ਤੋਂ ਠੱਪ ਪਏ ਹਨ।
ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਡਬਲਯੂਐੱਫਆਈ ਨੂੰ ਦੋ ਵਾਰ ਮੁਅੱਤਲ ਕੀਤਾ ਗਿਆ ਹੈ ਅਤੇ ਇੱਕ ਐਡ-ਹਾਕ ਕਮੇਟੀ ਖੇਡ ਨੂੰ ਚਲਾ ਰਹੀ ਹੈ। ਇਨ੍ਹਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਮੰਗ ਕੀਤੀ ਹੈ ਕਿ ਮੁਅੱਤਲ ਡਬਲਯੂਐੱਫਆਈ ਨੂੰ ਬਹਾਲ ਕੀਤਾ ਜਾਵੇ ਅਤੇ ਐਡਹਾਕ ਕਮੇਟੀ ਨੂੰ ਭੰਗ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।