ਨਵੀਂ ਕਮੇਟੀ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਟੀਮ ਕਰੇਗੀ ਚੋਣ

Monday, Jan 27, 2020 - 10:39 PM (IST)

ਨਵੀਂ ਕਮੇਟੀ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਟੀਮ ਕਰੇਗੀ ਚੋਣ

ਨਵੀਂ ਦਿੱਲੀ— ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਨਵੇਂ ਪ੍ਰਧਾਨ ਵਾਲੀ ਚੋਣ ਕਮੇਟੀ ਮਾਰਚ 'ਚ ਦੱਖਣੀ ਅਫਰੀਕਾ ਦੇ ਵਿਰੁੱਧ ਹੋਣ ਵਾਲੇ ਘਰੇਲੂ ਵਨ ਡੇ ਸੀਰੀਜ਼ ਦੇ ਲਈ ਟੀਮ ਦੀ ਚੋਣ ਕਰੇਗੀ। ਆਊਟਗੋਇੰਗ ਕਮੇਟੀ ਦੇ ਪੰਜ ਮੈਂਬਰੀ ਪੈਨਲ ਦੇ ਮੌਜੂਦਾ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਤੇ ਗਗਨ ਖੋੜਾ ਦੀ ਜਗ੍ਹਾ ਲੈਣ ਦੀ ਦੌੜ 'ਚ ਲਕਸ਼ਮਣ ਸ਼ਿਵਕਾਮਕ੍ਰਿਸ਼ਨ, ਅਜੀਤ ਅਗਰਕਰ, ਰਾਜੇਸ਼ ਚੌਹਾਨ ਤੇ ਵੇਂਕਟੇਸ਼ ਪ੍ਰਸਾਦ ਵਰਗੇ ਸਾਬਕਾ ਦਿੱਗਜ ਸ਼ਾਮਲ ਹਨ।
ਗਾਂਗੁਲੀ ਨੇ ਕਿਹਾ ਕਿ ਨਿਊਜ਼ੀਲੈਂਡ ਦੌਰੇ ਦੇ ਲਈ ਪੁਰਣੀ ਚੋਣਕਮੇਟੀ ਨੇ ਖਿਡਾਰੀਆਂ ਦੀ ਚੋਣ ਕਰ ਲਈ ਹੈ। ਨਵੀਂ ਕਮੇਟੀ ਦੀ ਪਹਿਲੀ ਬੈਠਕ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਵਨ ਡੇ ਸੀਰੀਜ਼ ਤੋਂ ਪਹਿਲਾਂ ਹੋਵੇਗੀ। ਚੁਣੇ ਹੋਏ ਉਮੀਦਵਾਰਾਂ ਦਾ ਜਲਦ ਹੀ ਇੰਟਰਵਿਊ ਕੀਤਾ ਜਾਵੇਗਾ।


author

Gurdeep Singh

Content Editor

Related News