ਸ਼੍ਰੀਲੰਕਾਈ ਟੀਮ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ
Tuesday, Aug 08, 2017 - 05:00 PM (IST)

ਕੋਲੰਬੋ— ਸਾਬਕਾ ਤੇਜ਼ ਗੇਂਦਬਾਜ਼ ਰੂਮੇਸ਼ ਰਤਨਾਇਕੇ ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਨਵਾਂ ਤੇਜ਼ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। 53 ਸਾਲਾਂ ਦੇ ਰਤਨਾਇਕੇ ਟੀਮ ਵਿਚ ਚੰਪਕਾ ਰਾਮਾਨਾਇਕੇ ਦੀ ਜਗ੍ਹਾ ਲੈਣਗੇ। ਸ਼੍ਰੀਲੰਕਾਈ ਕ੍ਰਿਕਟ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੂਮੇਸ਼ ਰਤਨਾਇਕੇ ਸ਼੍ਰੀਲੰਕਾਈ ਕ੍ਰਿਕਟ ਦੇ ਮੁੱਖ ਤੇਜ਼ ਗੇਂਦਬਾਜ਼ੀ ਕੋਚ ਹੋਣਗੇ। ਰਤਨਾਇਕੇ ਨੂੰ 1985-86 ਵਿਚ ਭਾਰਤ ਖਿਲਾਫ ਲੜੀ ਦੌਰਾਨ ਇਕ ਟੈਸਟ ਵਿਚ 9 ਵਿਕਟਾਂ ਲੈਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਲੜੀ ਵਿਚ 20 ਵਿਕਟਾਂ ਲਈਆਂ ਸਨ ਅਤੇ ਮੇਜ਼ਬਾਨ ਟੀਮ ਨੇ ਜਿੱਤ ਦਰਜ ਕੀਤੀ ਸੀ।
ਸੋਮਵਾਰ ਰਾਤ ਸ਼੍ਰੀਲੰਕਾਈ ਕ੍ਰਿਕਟ ਨੇ ਟੀਮ ਦਾ ਮਨੋਬਲ ਵਧਾਉਣ ਲਈ ਵਿਸ਼ੇਸ਼ ਸੈਸ਼ਨ ਦਾ ਪ੍ਰਬੰਧ ਕੀਤਾ। ਸਾਬਕਾ ਟੈਸਟ ਬੱਲੇਬਾਜ਼ ਅਰਵਿੰਦ ਡਿਸਿਲਵਾ ਨੇ ਖਿਡਾਰੀਆਂ ਨੂੰ ਟਿਪਸ ਦਿੱਤੇ ਅਤੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਗਾਸਿਪ ਵੈੱਬਸਾਈਟ ਉੱਤੇ ਆਉਣ ਵਾਲੀ ਟਿੱਪਣੀਆਂ ਉੱਤੇ ਧਿਆਨ ਨਾ ਦਿਓ ਅਤੇ ਆਪਣੇ ਖੇਡ ਉੱਤੇ ਫੋਕਸ ਕਰੋ।