ਟੀ-20 ਤੇ ਵਨ ਡੇ ਵਰਲਡ ਕੱਪ ਜਿੱਤਣ ਤੋਂ ਬਾਅਦ ਦੇ ਸਵਾਗਤ ਨੂੰ ਕਦੇ ਨਹੀਂ ਭੁਲਾ ਸਕਦਾ : ਧੋਨੀ

Thursday, Nov 28, 2019 - 12:58 PM (IST)

ਟੀ-20 ਤੇ ਵਨ ਡੇ ਵਰਲਡ ਕੱਪ ਜਿੱਤਣ ਤੋਂ ਬਾਅਦ ਦੇ ਸਵਾਗਤ ਨੂੰ ਕਦੇ ਨਹੀਂ ਭੁਲਾ ਸਕਦਾ : ਧੋਨੀ

ਮੁੰਬਈ : ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ 2007 ਵਿਚ ਟੀ-20 ਅਤੇ 2011 ਵਿਚ ਵਨ ਡੇ ਵਰਲਡ ਕੱਪ ਜਿੱਤਣ ਵਾਲੀ ਉਸ ਦੀ ਟੀਮ ਦੇ ਸ਼ਾਨਦਾਰ ਸਵਾਗਤ ਵਰਗੇ ਪਲ ਉਸ ਦੇ ਦਿਲ ਦੇ ਬੇਹੱਦ ਕਰੀਬ ਹਨ। ਧੋਨੀ ਦੀ ਅਗਵਾਈ ਵਿਚ ਭਾਰਤ ਨੇ ਦੱਖਣੀ ਅਫਰੀਕਾ ਵਿਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ, ਜਦਕਿ ਇਸ ਤੋਂ ਬਾਅਦ ਉਸ ਦੀ ਅਗਵਾਈ ਵਿਚ ਆਪਣੀ ਜ਼ਮੀਨ 'ਤੇ 2011 ਵਿਚ ਵਨ ਡੇ ਵਰਲਡ ਕੱਪ ਆਪਣੇ ਨਾਂ ਕੀਤਾ ਸੀ।

PunjabKesari

ਧੋਨੀ ਨੇ ਕਿਹਾ ਕਿ ਮੈਂ ਇੱਥੇ 2 ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ। ਅਸੀਂ 2007 ਵਿਚ (ਟੀ-20) ਵਰਲਡ ਕੱਪ ਤੋਂ ਬਾਅਦ ਭਾਰਤ ਆਏ। ਅਸੀਂ ਖੁੱਲ੍ਹੀ ਬੱਸ ਵਿਚ ਯਾਤਰਾ ਕੀਤੀ ਅਤੇ ਅਸੀਂ ਮੈਰੀਨ ਡਰਾਈਵ (ਮੁੰਬਈ) ਵਿਚ ਖੜ੍ਹੇ ਰਹੇ। ਹਰ ਪਾਸੇ ਜਾਮ ਲੱਗਾ ਸੀ। ਲੋਕ ਸਾਡੇ ਸਵਾਗਤ ਲਈ ਆਪਣੀਆਂ ਕਾਰਾਂ ਵਿਚ ਆਏ ਸਨ। ਧੋਨੇ ਨੇ ਜਿਸ ਦੂਸਰੇ ਵਾਕਿਆ ਦਾ ਜ਼ਿਕਰ ਕੀਤਾ ਉਹ ਇੱਥੇ 2011 ਵਿਚ ਖੇਡੇ ਗਏ ਵਰਲਡ ਕੱਪ ਦਾ ਫਾਈਨਲ ਮੈਚ ਦਾ ਉਹ ਪਲ ਸੀ, ਜਦੋਂ ਭਾਰਤ ਜਿੱਤ ਦੇ ਕਰੀਬ ਸੀ ਅਤੇ ਦਰਸ਼ਕ 'ਬੰਦੇ ਮਾਤਰਮ' ਕਹਿ ਰਹੇ ਸਨ। ਧੋਨੀ ਨੇ ਇਸ ਮਹੱਤਵਪੂਰਨ ਮੈਚ ਵਿਚ ਅਜੇਤੂ 91 ਦੌੜਾਂ ਬਣਾਈਆਂ ਸਨ।

PunjabKesari


Related News