ਨੀਦਰਲੈਂਡ ਨੇ ਜ਼ਿੰਬਾਬਵੇ ਨੂੰ ਹਰਾ ਕੇ ਸੁਪਰ-12 'ਚ ਆਪਣਾ ਖਾਤਾ ਖੋਲ੍ਹਿਆ
Wednesday, Nov 02, 2022 - 02:22 PM (IST)
ਐਡੀਲੇਡ- ਪਾਲ ਵੈਨ ਮੀਕਰਨ (29/3) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮੈਕਸ ਓ'ਡਾਊਡ (52) ਦੇ ਅਰਧ ਸੈਂਕੜੇ ਦੀ ਬਦੌਲਤ ਨੀਦਰਲੈਂਡ ਨੇ ਵਿਸ਼ਵ ਕੱਪ 2022 ਦੇ ਸੁਪਰ-12 ਮੁਕਾਬਲੇ 'ਚ ਬੁੱਧਵਾਰ ਨੂੰ ਜ਼ਿੰਬਾਬਵੇ ਨੂੰ ਪੰਜ ਵਿਕਟਾਂ ਨਾਲ ਹਰਾਇਆ। ਜ਼ਿੰਬਾਬਵੇ ਨੇ ਨੀਦਰਲੈਂਡ ਨੂੰ 118 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਨੀਦਰਲੈਂਡ ਨੇ 12 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਟੀ-20 ਟੀਮ 'ਚ ਮੌਕਾ ਮਿਲਣ 'ਤੇ ਸ਼ੁਭਮਨ ਗਿੱਲ ਨੇ ਦਿੱਤੀ ਇਹ ਪ੍ਰਤੀਕਿਰਿਆ
ਜ਼ਿੰਬਾਬਵੇ ਵੱਲੋਂ ਸਿਕੰਦਰ ਰਜ਼ਾ ਨੇ 24 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਜਦਕਿ ਸ਼ਾਨ ਵਿਲੀਅਮਜ਼ ਨੇ 23 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਜ਼ਿੰਬਾਬਵੇ ਦਾ ਕੋਈ ਹੋਰ ਬੱਲੇਬਾਜ਼ ਦਸ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ ਜਿਸ ਕਾਰਨ ਪੂਰੀ ਟੀਮ 19.3 ਓਵਰਾਂ ਵਿੱਚ 117 ਦੌੜਾਂ ’ਤੇ ਸਿਮਟ ਗਈ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਟੀ20 ਵਿਸ਼ਵ ਕੱਪ 'ਚ ਆਪਣੀ ਸਫਲਤਾ ਦਾ ਸਿਹਰਾ ਇਸ ਭਾਰਤੀ ਗੇਂਦਬਾਜ਼ ਨੂੰ ਦਿੱਤਾ
ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਓ'ਡਾਊਡ ਨੇ ਟਾਮ ਕੂਪਰ ਨਾਲ ਦੂਜੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਨੀਦਰਲੈਂਡ ਨੇ ਅਗਲੀਆਂ ਚਾਰ ਵਿਕਟਾਂ 26 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ, ਪਰ ਟੀਚਾ ਛੋਟਾ ਹੋਣ ਕਾਰਨ ਉਸ ਨੂੰ ਜਿੱਤ ਹਾਸਲ ਕਰਨ 'ਚ ਜ਼ਿਆਦਾ ਮੁਸ਼ਕਲ ਨਹੀਂ ਆਈ। ਟੂਰਨਾਮੈਂਟ ਦੇ ਸੁਪਰ-12 ਪੜਾਅ ਵਿੱਚ ਚਾਰ ਮੈਚਾਂ ਵਿੱਚ ਨੀਦਰਲੈਂਡ ਦੀ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ ਚਾਰ ਮੈਚਾਂ ਵਿੱਚ ਆਪਣੀ ਦੂਜੀ ਹਾਰ ਦੇ ਨਾਲ ਜ਼ਿੰਬਾਬਵੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।