ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 1-0 ਨਾਲ ਹਰਾਇਆ

06/11/2019 11:20:41 PM

ਲੀ ਹਾਵਰੇ (ਫਰਾਂਸ)— ਸਥਾਨਾਪੰਨ ਖਿਡਾਰੀ ਜਿਲ ਰੂਰਡ ਨੇ ਇੰਜ਼ਰੀ ਟਾਇਮ 'ਚ ਹੈਡਰ 'ਤੇ ਕੀਤੇ ਗੋਲ ਨਾਲ ਨੀਦਰਲੈਂਡ ਨੇ ਮੰਗਲਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ 'ਚ ਨਿਊਜ਼ਲੈਂਡ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਯੂਰਪੀਅਨ ਚੈਂਪੀਅਨ ਨੀਦਰਲੈਂਡ ਗਰੁੱਪ ਈ 'ਚ ਕੈਨੇਡਾ ਦੇ ਨਾਲ ਚੋਟੀ 'ਤੇ ਪਹੁੰਚ ਗਿਆ ਹੈ। ਦੋਵੇਂ ਟੀਮਾਂ ਦੇ ਇਕ-ਇਕ ਅੰਕ ਹਨ। ਨੀਦਰਲੈਂਡ ਦੀ ਟੀਮ ਨੇ ਮੈਚ 'ਚ 70 ਫੀਸਦੀ ਸਮਾਂ ਗੇਂਦ ਨੂੰ ਆਪਣੇ ਕਬਜ਼ੇ 'ਚ ਰੱਖਿਆ ਤੇ ਨਿਊਜ਼ੀਲੈਂਡ ਦੀ ਤੁਲਨਾ 'ਚ ਗੋਲ ਦੇ ਤਿੰਨ ਗੁਣਾ ਜ਼ਿਆਦਾ ਕੋਸ਼ਿਸ਼ ਕੀਤੀ। ਨਿਊਜ਼ੀਲੈਂਡ ਦੀ ਟੀਮ ਹਾਲਾਂਕਿ ਇਸ ਦੇ ਬਾਵਜੂਦ ਤਿੰਨ ਬਾਰ ਗੋਲ ਕਰਨ ਦੇ ਨੇੜੇ ਪਹੁੰਚੀ ਪਰ ਸਫਲਤਾ ਨਹੀਂ ਹੱਥ ਨਹੀਂ ਲੱਗੀ।

PunjabKesari


Gurdeep Singh

Content Editor

Related News