ਨੇਸ ਵਾਡੀਆ ਨੇ IPL ''ਚ ਚੀਨ ਨਾਲ ਤੋੜਿਆ ਰਿਸ਼ਤਾ, ਕਿਹਾ- ''ਦੇਸ਼ ਪਹਿਲਾਂ, ਪੈਸਾ ਬਾਅਦ ''ਚ''

Wednesday, Jul 01, 2020 - 12:34 AM (IST)

ਨੇਸ ਵਾਡੀਆ ਨੇ IPL ''ਚ ਚੀਨ ਨਾਲ ਤੋੜਿਆ ਰਿਸ਼ਤਾ, ਕਿਹਾ- ''ਦੇਸ਼ ਪਹਿਲਾਂ, ਪੈਸਾ ਬਾਅਦ ''ਚ''

ਨਵੀਂ ਦਿੱਲੀ- ਕਿੰਗਸ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪੂਰਬੀ ਲੱਦਾਖ 'ਚ ਭਾਰਤ ਤੇ ਚੀਨ ਦੇ ਵਿਚ ਵਧਦੇ ਤਣਾਅ ਦੇ ਕਾਰਨ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਚੀਨ ਦੀ ਕੰਪਨੀਆਂ ਦੇ ਸਪਾਂਸਰਸ਼ਿਪ ਨੂੰ ਹੌਲੀ-ਹੌਲੀ ਖਤਮ ਕਰਨ ਦੀ ਮੰਗ ਕੀਤੀ। ਗਲਵਾਨ ਘਾਟੀ 'ਚ 15 ਜੂਨ ਨੂੰ ਭਾਰਤੀ ਫ਼ੌਜੀਆਂ ਦੀ ਸ਼ਹਾਦਤ ਤੋਂ ਬਾਅਦ ਚੀਨ ਦੇ ਉਤਪਾਦਾਂ ਦੇ ਬਾਕਈਕਾਟ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਚੀਨ ਨੇ ਹਾਲਾਂਕਿ ਹੁਣ ਤੱਕ ਆਪਣੇ ਫ਼ੌਜੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਬੀ. ਸੀ. ਸੀ. ਆਈ. ਨੂੰ ਚੀਨ ਦੀ ਕੰਪਨੀਆਂ ਵਲੋਂ ਸਪਾਂਸਰਸ਼ਿਪ ਦੀ ਸਮੀਖਿਆ ਦੇ ਲਈ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੀ ਬੈਠਕ ਬੁਲਾਉਣੀ ਪਰ ਇਹ ਬੈਠਕ ਹੁਣ ਤੱਕ ਨਹੀਂ ਹੋ ਸਕੀ ਹੈ।
ਸੋਮਵਾਰ ਨੂੰ ਭਾਰਤ ਨੇ ਚੀਨ ਦੀਆਂ 59 ਐਪ ਨੂੰ ਪਾਬੰਦੀ ਲਗਾਈ। ਵਾਡੀਆ ਨੇ ਕਿਹਾ ਕਿ ਸਾਨੂੰ ਦੇਸ਼ ਦੀ ਖਾਤਰ ਅਜਿਹਾ (ਆਈ. ਪੀ. ਐੱਲ. 'ਚ ਚੀਨ ਦੇ ਸਪਾਂਸਰਸ਼ਿਪਾਂ ਤੋਂ ਨਾਤਾ ਤੋੜਨਾ) ਕਰਨਾ ਚਾਹੀਦਾ। ਦੇਸ਼ ਪਹਿਲਾਂ ਹੈ, ਪੈਸਾ ਬਾਅਦ 'ਚ ਆਉਂਦਾ ਹੈ ਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਹੈ। ਚੀਨ ਪ੍ਰੀਮੀਅਰ ਲੀਗ ਨਹੀਂ। ਇਸ ਨੂੰ ਉਦਾਹਰਣ ਪੇਸ਼ ਕਰਨਾ ਚਾਹੀਦਾ ਤੇ ਰਸਤਾ ਦਿਖਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਹਾਂ, ਸ਼ੁਰੂਆਤ 'ਚ ਪ੍ਰਾਯੋਜਕ ਲੱਭਣਾ ਮੁਸ਼ਕਿਲ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਕਾਫੀ ਭਾਰਤੀ ਪ੍ਰਾਯੋਜਕ ਮੌਜੂਦ ਹੈ ਜੋ ਉਸਦੀ ਜਗ੍ਹਾ ਲੈ ਸਕਦੇ ਹਨ। ਸਾਨੂੰ ਦੇਸ਼ ਤੇ ਸਰਕਾਰ ਦਾ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਮਹੱਤਵਪੂਰਨ ਫ਼ੌਜੀਆਂ ਦਾ, ਜੋ ਸਾਡੇ ਲਈ ਆਪਣੀ ਜਾਨ ਜ਼ੋਖਿਮ 'ਚ ਪਾਉਂਦੇ ਹਨ।


author

Gurdeep Singh

Content Editor

Related News