ਹਵਾਈ ਅੱਡੇ ''ਤੇ ਨਹੀਂ ਗਿਆ ਕਿਉਂਕਿ ਵ੍ਹੀਲਚੇਅਰ ''ਤੇ ਲੋਕਾਂ ਦਾ ਸਾਹਮਣਾ ਕਰਨ ਬਾਰੇ ਨਰਵਸ ਸੀ : ਰਿਸ਼ਭ ਪੰਤ

Tuesday, May 28, 2024 - 05:38 PM (IST)

ਹਵਾਈ ਅੱਡੇ ''ਤੇ ਨਹੀਂ ਗਿਆ ਕਿਉਂਕਿ ਵ੍ਹੀਲਚੇਅਰ ''ਤੇ ਲੋਕਾਂ ਦਾ ਸਾਹਮਣਾ ਕਰਨ ਬਾਰੇ ਨਰਵਸ ਸੀ : ਰਿਸ਼ਭ ਪੰਤ

ਨਵੀਂ ਦਿੱਲੀ— ਭਾਰਤ ਦੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਖੁਲਾਸਾ ਕੀਤਾ ਹੈ ਕਿ ਇਕ ਭਿਆਨਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਉਹ ਹਵਾਈ ਅੱਡੇ 'ਤੇ ਜਾਣ ਤੋਂ ਝਿਜਕ ਰਿਹਾ ਸੀ ਕਿਉਂਕਿ ਉਹ ਵ੍ਹੀਲਚੇਅਰ 'ਤੇ ਲੋਕਾਂ ਦਾ ਸਾਹਮਣਾ ਕਰਨ ਬਾਰੇ ਨਰਵਸ ਸੀ। ਪੰਤ, 26, ਨੂੰ ਦਸੰਬਰ 2022 ਵਿੱਚ ਦਿੱਲੀ-ਦੇਹਰਾਦੂਨ ਹਾਈਵੇਅ ਉੱਤੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਕਈ ਸੱਟਾਂ ਲੱਗੀਆਂ ਸਨ। ਪੰਤ ਦੀ ਜਾਨ ਤਾਂ ਬਚ ਗਈ ਪਰ ਉਨ੍ਹਾਂ ਦੇ ਗੋਡੇ ਦੀ ਵੱਡੀ ਸਰਜਰੀ ਅਤੇ ਵਿਆਪਕ ਪੁਨਰਵਾਸ ਕਰਾਉਣਾ ਪਿਆ। 

ਪੰਤ ਨੇ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੇ ਟਾਕ ਸ਼ੋਅ 'ਧਵਨ ਕਰੇਂਗੇ' 'ਚ ਕਿਹਾ, 'ਇਹ ਹਾਦਸਾ ਮੇਰੇ ਲਈ ਜ਼ਿੰਦਗੀ ਬਦਲਣ ਵਾਲਾ ਅਨੁਭਵ ਸੀ। ਇਸ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਵੀ ਯਕੀਨ ਨਹੀਂ ਹੋਇਆ ਕਿ ਮੈਂ ਜ਼ਿੰਦਾ ਹਾਂ ਪਰ ਰੱਬ ਨੇ ਮੈਨੂੰ ਬਚਾ ਲਿਆ। ਉਸ ਨੇ ਕਿਹਾ, 'ਮੈਂ ਹਵਾਈ ਅੱਡੇ 'ਤੇ ਨਹੀਂ ਗਿਆ ਕਿਉਂਕਿ ਮੈਂ ਵ੍ਹੀਲਚੇਅਰ 'ਤੇ ਲੋਕਾਂ ਦਾ ਸਾਹਮਣਾ ਕਰਨ ਬਾਰੇ ਨਵਰਸ ਸੀ । ਮੈਂ ਦੋ ਮਹੀਨਿਆਂ ਲਈ ਆਪਣੇ ਦੰਦਾਂ ਨੂੰ ਬੁਰਸ਼ ਵੀ ਨਹੀਂ ਕਰ ਸਕਿਆ ਅਤੇ ਛੇ-ਸੱਤ ਮਹੀਨਿਆਂ ਤੱਕ ਅਸਹਿਣਸ਼ੀਲ ਦਰਦ ਦਾ ਸਾਹਮਣਾ ਕੀਤਾ। 

ਇਸ ਹਮਲਾਵਰ ਵਿਕਟਕੀਪਰ ਬੱਲੇਬਾਜ਼ ਨੇ ਹਾਲ ਹੀ 'ਚ ਸਮਾਪਤ ਹੋਏ ਆਈਪੀਐੱਲ 'ਚ 14 ਮਹੀਨਿਆਂ ਬਾਅਦ ਵਾਪਸੀ ਕੀਤੀ ਅਤੇ ਚੰਗੀ ਫਾਰਮ 'ਚ ਨਜ਼ਰ ਆਏ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲ ਹੀ ਦੇ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ ਵਿੱਚ 40.54 ਦੀ ਔਸਤ ਅਤੇ 155.40 ਦੇ ਸਟ੍ਰਾਈਕ ਰੇਟ ਨਾਲ 446 ਦੌੜਾਂ ਬਣਾਈਆਂ ਅਤੇ ਗਲਵਸ ਨਾਲ 16 ਵਿਕਟਾਂ ਵੀ ਲਈਆਂ।


author

Tarsem Singh

Content Editor

Related News