ਨੇਪਾਲ ਦੀ ਅੰਜਲੀ ਨੇ ਕੀਤਾ ਕਮਾਲ, ਬਿਨਾ ਕੋਈ ਦੌਡ਼ ਦਿੱਤੇ ਹਾਸਲ ਕੀਤੀਆਂ 6 ਵਿਕਟਾਂ

12/2/2019 5:07:02 PM

ਨਵੀਂ ਦਿੱਲੀ : ਨੇਪਾਲ ਦੀ ਅੰਜਲੀ ਚੰਦ ਨੇ ਸੋਮਵਾਰ ਨੂੰ ਇਤਿਹਾਸ ਰਚਦਿਆਂ ਦੱਖਣੀ ਏਸ਼ੀਅਨ ਗੇਮਸ ਦੇ ਮਹਿਲਾ ਮਹਿਲਾ ਕ੍ਰਿਕਟ ਮੁਕਾਬਲੇ ਵਿਚ ਬਿਨਾ ਕੋਈ ਦੋੜ ਦਿੱਤੇ 6 ਵਿਕਟਾਂ ਹਾਸਲ ਕੀਤੀਆਂ। ਅੰਜਲੀ ਨੇ ਨੇਪਾਲ ਦੇ ਪੋਖਰਾ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਮਾਲਦੀਵ ਮਹਿਲਾ ਟੀਮ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ। ਦੱਖਣੀ ਏਸ਼ੀਅਨ ਖੇਡਾਂ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ ਦਾ ਇਹ ਪਹਿਲਾ ਹੀ ਮੁਕਾਬਲਾ ਸੀ ਜਿਸ ਵਿਚ ਅੰਜਲੀ ਨੇ ਇਤਿਹਾਸ ਰਚਿਆ। ਨੇਪਾਲ ਨੇ ਮਾਲਦੀਵ ਦੀ ਮਹਿਲਾ ਟੀਮ ਨੂੰ ਸਿਰਫ 16 ਦੌੜਾਂ 'ਤੇ ਢੇਰ ਕਰ ਦਿੱਤਾ ਜਿਸ ਤੋਂ ਬਾਅਧ ਸਿਰਫ 5 ਗੇਂਦਾਂ 'ਤੇ ਬਿਨਾ ਵਿਕਟ ਗੁਆਏ 17 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਅੰਜਲੀ ਨੇ ਮਾਲਦੀਵ ਵਿਰੁੱਧ 0 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਟੀ-20 ਕੌਮਾਂਤਰੀ ਕ੍ਰਿਕਟ 'ਚ ਇਹ ਵਰਲਡ ਰਿਕਾਰਡ ਹੈ।

ਨੇਪਾਲ ਮਹਿਲਾ ਟੀਮ ਨੇ 0.5 ਓਵਰ 'ਚ 17 ਦੌੜਾਂ ਬਣਾਈਆਂ। ਨੇਪਾਲ ਨੇ 115 ਗੇਂਦਾਂ ਬਾਕੀ ਰਹਿੰਦਿਆਂ ਇਸ ਮੈਚ ਨੂੰ ਜਿੱਤ ਲਿਆ। ਅੰਜਲੀ ਨੇ 7ਵੇਂ ਓਵਰ 'ਚ 3, 9ਵੇਂ ਓਵਰ 'ਚ 2 ਅਤੇ 11ਵੇਂ ਓਵਰ 'ਚ 1 ਵਿਕਟ ਹਾਸਲ ਕੀਤੀ। ਇਸ ਮੀਡੀਅਮ ਪੇਸਰ ਨੇ ਪੂਰੇ ਮੈਚ 'ਚ ਸਿਰਫ 13 ਗੇਂਦਾਂ ਸੁੱਟੀਆਂ ਅਤੇ ਇਹ ਸ਼ਾਨਦਾਰ ਰਿਕਾਰਡ ਆਪਣੇ ਨਾਂ ਕਰ ਲਿਆ।

ਇਸ ਰੋਮਾਂਚਕ ਮੈਚ 'ਚ ਮਾਲਦੀਵ ਦੀ ਹਮਜਾ ਨਿਯਾਜ ਨੇ 9, ਹਫਸਾ ਅਬਦੁੱਲਾ ਨੇ 4 ਦੌੜਾਂ ਬਣਾਈਆਂ। ਬਾਕੀ ਸਾਰੇ ਬੱਲੇਬਾਜ 0 'ਤੇ ਆਊਟ ਹੋਏ। ਜਵਾਬ 'ਚ ਨੇਪਾਲ ਦੀ ਸ਼੍ਰੇਸ਼ਠਾ ਨੇ 13 ਦੌੜਾਂ ਬਣਾ ਕੇ ਮੈਚ ਨੂੰ ਜਿੱਤ ਲਿਆ। ਮਾਲਦੀਵ ਨੇ 4 ਦੌੜਾਂ ਐਕਸਟ੍ਰਾ ਦਿੱਤੀਆਂ। ਇਸ ਤਰ੍ਹਾਂ ਨੇਪਾਲ ਨੇ ਬਗੈਰ ਕੋਈ ਵਿਕਟ ਗੁਆਏ 17 ਦੌੜਾਂ ਬਣਾ ਲਈਆਂ। ਇਸ ਸ਼ਾਨਦਾਰ ਗੇਂਦਬਾਜੀ ਨਾਲ ਅੰਜਲੀ ਨੇ ਮਹਿਲਾ ਟੀ-20 ਕੌਮਾਂਤਰੀ ਦਾ ਬੈਸਟ ਬੋਲਿੰਗ ਫਿਗਰ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਲਦੀਵ ਦੀ ਮੇਸ ਅਲੀਸਾ ਦੇ ਨਾਂ ਸੀ, ਜਿਸ ਨੇ ਸਾਲ 2019 'ਚ ਚੀਨ ਵਿਰੁੱਧ 3 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ