ਓਲੰਪਿਕ ਸੋਨ ਤਮਗ਼ੇ ਦੇ ਬਾਅਦ ਨੀਰਜ ਦੀਆਂ ਨਿਗਾਹਾਂ ਹੁਣ ਇਸ ਵੱਡੇ ਖ਼ਿਤਾਬੀ ਟੂਰਨਾਮੈਂਟ ’ਤੇ

Tuesday, Aug 10, 2021 - 05:41 PM (IST)

ਓਲੰਪਿਕ ਸੋਨ ਤਮਗ਼ੇ ਦੇ ਬਾਅਦ ਨੀਰਜ ਦੀਆਂ ਨਿਗਾਹਾਂ ਹੁਣ ਇਸ ਵੱਡੇ ਖ਼ਿਤਾਬੀ ਟੂਰਨਾਮੈਂਟ ’ਤੇ

ਨਵੀਂ ਦਿੱਲੀ— ਰਾਸ਼ਟਰ ਮੰਡਲ ਖੇਡ ਤੇ ਏਸ਼ੀਆਈ ਖੇਡ 2018 ’ਚ ਖ਼ਿਤਾਬ ਜਿੱਤਣ ਦੇ ਬਾਅਦ ਓਲੰਪਿਕ ’ਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਟੀਚਾ ਹੁਣ ਅਗਲੇ ਸਾਲ ਅਮਰੀਕਾ ’ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਜਿੱਤਣਾ ਹੈ। ਵਿਸ਼ਵ ਚੈਂਪੀਅਨਸ਼ਿਪ ਅਮਰੀਕਾ ਦੇ ਇਯੁਗੇਨ ’ਚ ਇਸ ਸਾਲ ਹੋਣੀ ਸੀ ਪਰ ਕੋਵਿਡ-19 ਕਾਰਨ ਨ ਨੂੰ ਇਕ ਸਾਲ ਲਈ ਮੁਲਤਵੀ ਕੀਤੇ ਜਾਣ ਦੇ ਬਾਅਦ ਇਸ ਨੂੰ 2022 ’ਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਹੁਣ ਇਸ ਦਾ ਆਯੋਜਨ 2022 ’ਚ 15 ਤੋਂ 24 ਜੁਲਾਈ ਵਿਚਾਲੇ ਹੋਵੇਗਾ। 
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਇਕ ਹੋਰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’

PunjabKesariਚੋਪੜਾ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਮੈਂ ਏਸ਼ੀਆਈ ਖੇਡ ਤੇ ਰਾਸ਼ਟਰਮੰਡਲ ਖੇਡਾਂ ’ਚ ਪਹਿਲਾਂ ਹੀ ਸੋਨ ਤਮਗ਼ੇ ਜਿੱਤ ਚੁੱਕਾ ਹਾਂ ਤੇ ਹੁਣ ਮੇਰੇ ਕੋਲ ਓਲੰਪਿਕ ਦਾ ਸੋਨ ਤਮਗ਼ਾ ਹੈ। ਇਸ ਲਈ ਮੇਰਾ ਅਗਲਾ ਟੀਚਾ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਜਿੱਤਣਾ ਹੈ।’’ ਚੋਪੜਾ ਨੇ ਸੋਮਵਾਰ ਨੂੰ ਟੋਕੀਓ ’ਚ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ 87.58 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗ਼ਾ ਜਿੱਤਿਆ ਸੀ। ਇਹ ਭਾਰਤ ਦਾ ਓਲੰਪਿਕ ’ਚ ਐਥਲੈਟਿਕਸ ’ਚ ਪਹਿਲਾ ਸੋਨ ਤਮਗ਼ਾ ਹੈ। ਉਹ ਓਲੰਪਿਕ ’ਚ ਨਿੱਜੀ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ।

PunjabKesariਉਨ੍ਹਾਂ ਕਿਹਾ, ‘‘ਵਿਸ਼ਵ ਚੈਂਪੀਅਨਸ਼ਿਪ ਵੱਡੀ ਪ੍ਰਤੀਯੋਗਿਤਾ ਹੈ ਤੇ ਇਸ ’ਚ ਕਦੀ-ਕਦੀ ਓਲੰਪਿਕ ਤੋਂ ਵੀ ਜ਼ਿਆਦਾ ਸਖ਼ਤ ਮੁਕਾਬਲੇਬਾਜ਼ੀ ਹੁੰਦੀ ਹੈ। ਮੈਂ ਇਸ ਸੋਨ ਤਮਗ਼ੇ ਨਾਲ ਹੀ ਸੰਤੁਸ਼ਟ ਨਹੀਂ ਹੋਣ ਵਾਲਾ ਹਾਂ। ਮੈਂ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹਾਂਗਾ ਤੇ ਏਸ਼ੀਆਈ ਖੇਡ, ਰਾਸ਼ਟਰਮੰਡਲ ਖੇਡ ਤੇ ਓਲੰਪਿਕ ’ਚ ਫਿਰ ਤੋਂ ਸੋਨ ਤਮਗ਼ੇ ਜਿੱਤਣਾ ਚਾਹੁੰਦਾ ਹਾਂ।’’ ਇਸ 23 ਸਾਲਾ ਸੁਪਰਸਟਾਰ ਨੂੰ ਇਸ ਤੋਂ ਇਲਾਵਾ ਲਗਦਾ ਹੈ ਕਿ ਰਾਸ਼ਟਰੀ ਖੇਡਾਂ ’ਚ ਪੰਜਵੇਂ ਸਥਾਨ ’ਤੇ ਰਹਿਣ ਦੇ ਬਾਵਜੂਦ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦਾ ਉਨ੍ਹਾਂ ਨੂੰ ਰਾਸ਼ਟਰੀ ਕੈਂਪ ’ਚ ਸਾਮਲ ਕਰਨਾ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ। ਰਾਸ਼ਟਰੀ ਕੈਂਪ ਨਾਲ ਜੁੜਨ ਤੋਂ ਪਹਿਲਾਂ ਚੋਪੜਾ ਪੰਚਕੁਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਅਭਿਆਸ ਕਰ ਰਹੇ ਸਨ।
ਇਹ ਵੀ ਪੜ੍ਹੋ : ਲਾਸ ਏਂਜਲਸ ਓਲੰਪਿਕ 2028 ’ਚ ਉਤਰ ਸਕਦੇ ਹਨ ਕ੍ਰਿਕਟਰ, ICC ਨੇ ਸ਼ੁਰੂ ਕੀਤੀ ਤਿਆਰੀ

PunjabKesariਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਐਥਲੀਟ ਨੇ ਕਿਹਾ, ‘‘ਅਸੀਂ ਚੰਗਾ ਅਭਿਆਸ ਕਰ ਰਹੇ ਸੀ ਪਰ ਸਹੂਲਤਾਂ, ਉਪਕਰਨ ਤੇ ਖੁਰਾਕ ਉੱਥੇ (ਪੰਚਕੂਲਾ ’ਚ) ਚੰਗੀਆਂ ਨਹੀਂ ਸਨ ਪਰ ਇਕ ਵਾਰ ਜਦੋਂ ਮੈਂ ਰਾਸ਼ਟਰੀ ਕੈਂਪ (ਐੱਨ. ਆਈ. ਐੱਸ. ਪਟਿਆਲਾ) ਨਾਲ ਜੁੜਿਆ ਤਾਂ ਸਭ ਕੁਝ ਬਦਲ ਗਿਆ।’’ ਚੋਪੜਾ ਨੇ ਕਿਹਾ, ‘‘ਮੈਨੂੰ ਬਿਹਤਰ ਸਹੂਲਤਾਂ, ਬਿਹਤਰ ਖੁਰਾਕ ਤੇ ਬਿਹਤਰ ਉਪਕਰਨ ਰਾਸ਼ਟਰੀ ਕੈਂਪ ਨਾਲ ਜੁੜਨ ਦੇ ਬਾਅਦ ਹੀ ਮਿਲੇ। ਸਭ ਤੋਂ ਮਹੱਤਵਪੂਰਨ ਇਹ ਅਹਿਸਾਸ ਸੀ ਕਿ ਮੈਂ ਦੇਸ਼ ਦੇ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਥਲੀਟਾਂ ਨਾਲ ਅਭਿਆਸ ਕਰ ਰਿਹਾ ਹਾਂ। ਇਹ ਅਲਗ ਤਰ੍ਹਾਂ ਦਾ ਅਹਿਸਾਸ ਸੀ।’’ ਉਨ੍ਹਾਂ ਕਿਹਾ, ‘‘ਇਸ ਲਈ ਰਾਸ਼ਟਰੀ ਕੈਂਪ ਨਾਲ ਜੁੜਨ ਨਾਲ ਮੇਰਾ ਕਰੀਅਰ ਬਦਲਿਆ ਤੇ ਇਸ ਲਈ ਏ. ਐੱਫ. ਆਈ. ਦਾ ਧੰਨਵਾਦ ਪ੍ਰਗਟਾਉਂਦਾ ਹਾਂ। ਮੈਂ ਜੋ ਚਾਹਿਆ ਉਹ ਮੈਨੂੰ ਮਿਲਿਆ। ਮੈਂ ਸਖ਼ਤ ਮਿਹਨਤ ਕੀਤੀ ਜਿਸ ਦੀ ਬਦੌਲਤ ਅੱਜੇ ਮੈਂ ਇੱਥੇ ਹਾਂ।’’ 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News