ਡਾਇਮੰਡ ਲੀਗ ਦੇ ਫਾਈਨਲ ''ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ

Saturday, Sep 16, 2023 - 10:22 AM (IST)

ਡਾਇਮੰਡ ਲੀਗ ਦੇ ਫਾਈਨਲ ''ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ

ਯੂਜੀਨ (ਅਮਰੀਕਾ)- ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਸੁਪਰਸਟਾਰ ਨੀਰਜ ਚੋਪੜਾ ਆਪਣੇ ਜਾਣੇ-ਪਛਾਣੇ ਪ੍ਰਤੀਨਿਧਾਂ ਨਾਲ ਸ਼ਨੀਵਾਰ ਨੂੰ ਇੱਥੇ ਵੱਕਾਰੀ ਡਾਇਮੰਡ ਲੀਗ ਫਾਈਨਲਜ਼ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰਣਗੇ। 25 ਸਾਲਾ ਐਥਲੀਟ ਚੋਪੜਾ ਪਿਛਲੇ ਸਾਲ ਜ਼ਿਊਰਿਖ 'ਚ ਡਾਇਮੰਡ ਲੀਗ ਚੈਂਪੀਅਨ ਬਣੇ ਸਨ। ਉਨ੍ਹਾਂ ਨੇ ਇਸ ਸੀਜ਼ਨ 'ਚ ਹੁਣ ਤੱਕ ਆਪਣਾ ਦਬਦਬਾ ਕਾਇਮ ਰੱਖਿਆ ਹੈ ਅਤੇ ਉਹ ਡਾਇਮੰਡ ਲੀਗ ਫਾਈਨਲ 'ਚ ਵੀ ਇਸ ਨੂੰ ਜਾਰੀ ਰੱਖਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜੇਕਰ ਚੋਪੜਾ ਦੁਬਾਰਾ ਟਰਾਫੀ ਜਿੱਤਣ 'ਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ 30 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਉਹ ਡਾਇਮੰਡ ਲੀਗ ਟਰਾਫੀ ਦਾ ਬਚਾਅ ਕਰਨ ਵਾਲਾ ਤੀਜਾ ਖਿਡਾਰੀ ਬਣ ਜਾਣਗੇ।

ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਚੈੱਕ ਗਣਰਾਜ ਦੇ ਵਿਟੇਜ਼ਸਲਾਵ ਵੇਸਲੀ ਨੇ 2012 ਅਤੇ 2013 'ਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦੋਂ ਕਿ ਉਨ੍ਹਾਂ ਦੇ ਹਮਵਤਨ ਜੈਕਬ ਵਡਲੇਜਚ ਨੇ 2016 ਅਤੇ 2017 'ਚ ਇਹ ਉਪਲਬਧੀ ਹਾਸਲ ਕੀਤੀ ਸੀ। ਵਾਡਲੇਜਚ ਇਸ ਸਮੇਂ ਚੋਪੜਾ ਦੇ ਨਜ਼ਦੀਕੀ ਵਿਰੋਧੀ ਹਨ। ਚੋਪੜਾ ਇਸ ਸਾਲ ਸ਼ਾਨਦਾਰ ਫਾਰਮ 'ਚ ਹੈ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਇਤਿਹਾਸਕ ਸੋਨ ਤਗਮਾ ਜਿੱਤਣ ਤੋਂ ਪਹਿਲਾਂ ਦੋਹਾ ਅਤੇ ਲੁਸਾਨੇ 'ਚ ਹੋਏ ਡਾਇਮੰਡ ਲੀਗ ਮੁਕਾਬਲੇ ਜਿੱਤ ਦਰਜ ਕੀਤੀ ਸੀ।

ਇਹ ਵੀ ਪੜ੍ਹੋ-  ਵਿਸ਼ਵ ਕੱਪ ਤੋਂ ਪਹਿਲਾ ਪਾਕਿ ਲਈ ਬੁਰੀ ਖ਼ਬਰ, ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੈ ਇਹ ਗੇਂਦਬਾਜ਼
ਚੋਪੜਾ ਦਾ ਸਰਵੋਤਮ ਪ੍ਰਦਰਸ਼ਨ 89.94 ਮੀਟਰ ਤੱਕ ਜੈਵਲਿਨ ਸੁੱਟਣਾ ਹੈ। ਇਸ ਸੀਜ਼ਨ 'ਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 88.77 ਮੀਟਰ ਹੈ, ਜੋ ਇਸ ਸਾਲ ਵਿਸ਼ਵ ਸੂਚੀ 'ਚ ਦੂਜੇ ਸਥਾਨ 'ਤੇ ਹੈ। ਡਾਇਮੰਡ ਲੀਗ ਫਾਈਨਲਜ਼ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਇਲਾਵਾ ਚੋਪੜਾ ਪਹਿਲੀ ਵਾਰ 90 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਣ ਦੀ ਕੋਸ਼ਿਸ਼ ਵੀ ਕਰਨਗੇ। ਲੰਬੀ ਛਾਲ ਮਾਰਨ ਵਾਲੇ ਮੁਰਲੀ ​​ਸ਼੍ਰੀਸ਼ੰਕਰ ਅਤੇ 3000 ਮੀਟਰ ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲ ਨੇ ਵੀ ਇਸ ਈਵੈਂਟ ਲਈ ਕੁਆਲੀਫਾਈ ਕੀਤਾ ਸੀ ਪਰ ਆਗਾਮੀ ਏਸ਼ੀਆਈ ਖੇਡਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਪਿੱਛੇ ਹਟਣ ਦਾ ਫ਼ੈਸਲਾ ਕੀਤਾ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News