ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਨੀਰਜ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
Friday, Aug 25, 2023 - 04:18 PM (IST)
ਬੁਡਾਪੇਸਟ- ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਜੈਵਲਿਨ ਮੁਕਾਬਲੇ ਦੇ ਫਾਈਨਲ 'ਚ ਪਹੁੰਚਣ ਦੀ ਆਪਣੀ ਪਹਿਲੀ ਕੋਸ਼ਿਸ਼ 'ਚ 88.77 ਮੀਟਰ ਦਾ ਥਰੋਅ ਸੁੱਟਿਆ ਅਤੇ 2024 ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ।
ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
ਚੋਪੜਾ ਨੇ ਟੋਕੀਓ ਓਲੰਪਿਕ ਚੈਂਪੀਅਨ ਨੇ ਕਰੀਅਰ ਦਾ ਚੌਥਾ ਸਰਵੋਤਮ ਥਰੋਅ ਸੁੱਟਿਆ। ਉਹ ਕੁਆਲੀਫਿਕੇਸ਼ਨ ਰਾਊਂਡ 'ਚ ਗਰੁੱਪ ਏ 'ਚ ਸਨ।
ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਪੈਰਿਸ ਓਲੰਪਿਕ ਲਈ ਕੁਆਲੀਫਾਇੰਗ ਸਟੈਂਡਰਡ 85.50 ਮੀਟਰ ਸੀ। ਕੁਆਲੀਫਾਇੰਗ ਵਿੰਡੋ 1 ਜੁਲਾਈ ਤੋਂ ਖੁੱਲੀ ਹੈ। ਚੋਪੜਾ ਦਾ ਨਿੱਜੀ ਸਰਵੋਤਮ ਥਰੋਅ 89.94 ਮੀਟਰ ਹੈ ਜੋ ਉਨ੍ਹਾਂ ਨੇ 30 ਜੂਨ 2022 ਨੂੰ ਸਟਾਕਹੋਮ ਡਾਇਮੰਡ ਲੀਗ 'ਚ ਸੁੱਟਿਆ ਸੀ। ਐਤਵਾਰ ਨੂੰ ਹੋਣ ਵਾਲੇ ਆਖ਼ਰੀ ਦੌਰ ਦੇ ਲਈ ਗਰੁੱਪ ਏ ਅਤੇ ਬੀ ਦੇ ਸਿਖਰਲੇ 12 ਜਾਂ 83 ਮੀਟਰ ਤੋਂ ਉਪਰ ਥਰੋਅ ਸੁੱਟਣ ਵਾਲੇ ਕੁਆਲੀਫਾਈ ਕਰਨਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8