ਨੀਰਜ ਚੋਪੜਾ ਦੀ ਵੱਡੀ ਪ੍ਰਾਪਤੀ, ਡਾਇਮੰਡ ਲੀਗ ''ਚ ਜਿੱਤਿਆ ਸਿਲਵਰ ਮੈਡਲ, ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

07/01/2022 12:36:21 PM

ਨਵੀਂ ਦਿੱਲੀ- ਭਾਰਤੀ ਸਟਾਰ ਐਥਲੀਟ ਤੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਡਾਇਮੰਡ ਲੀਗ ਵਿੱਚ, ਉਸਨੇ ਆਪਣੇ ਪਿਛਲੇ ਰਿਕਾਰਡ ਨੂੰ ਬਿਹਤਰ ਕਰਦੇ ਹੋਏ, 89.94 ਮੀਟਰ ਤਕ ਜੈਵਲਿਨ ਸੁੱਟਿਆ। ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ। 24 ਸਾਲਾ ਭਾਰਤੀ ਸਟਾਰ ਨੇ 89.30 ਮੀਟਰ ਤਕ ਜੈਵਲਿਨ ਸੁੱਟ ਕੇ ਪਿਛਲਾ ਰਿਕਾਰਡ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ : ਟੈਨਿਸ ਖਿਡਾਰੀ ਕਿਰਗਿਓਸ 'ਤੇ ਦਰਸ਼ਕ ਵੱਲ ਥੁੱਕਣ 'ਤੇ ਲਗਾਇਆ ਗਿਆ 10 ਹਜ਼ਾਰ ਡਾਲਰ ਦਾ ਜੁਰਮਾਨਾ

ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਦੀ ਤਮਗਾ ਜਿੱਤਣ ਦੀ ਭੁੱਖ ਘੱਟ ਨਹੀਂ ਹੋਈ ਸਗੋਂ ਹੋਰ ਵੀ ਵਧ ਗਈ ਹੈ। ਉਹ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਵੀਰਵਾਰ ਨੂੰ ਡਾਇਮੰਡ ਲੀਗ ਵਿੱਚ ਇਸਦੀ ਖਾਸੀਅਤ ਦੇਖਣ ਨੂੰ ਮਿਲੀ ਜਦੋਂ ਉਸਨੇ ਪਿਛਲੇ ਮਹੀਨੇ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਦਾ ਰਾਸ਼ਟਰੀ ਰਿਕਾਰਡ ਤੋੜਿਆ। ਉਸਨੇ ਇਹ ਰਿਕਾਰਡ 15 ਜੂਨ ਨੂੰ ਬਣਾਇਆ ਸੀ ਅਤੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਸਨੇ 89.95 ਮੀਟਰ ਜੈਵਲਿਨ ਸੁੱਟ ਕੇ ਇਸਨੂੰ ਤੋੜ ਦਿੱਤਾ ਸੀ। ਉਸ ਨੇ ਇਹ ਸਫਲਤਾ ਸਵੀਡਨ ਵਿੱਚ ਚੱਲ ਰਹੀ ਡਾਇਮੰਡ ਲੀਗ ਵਿੱਚ ਪਹਿਲੀ ਹੀ ਕੋਸ਼ਿਸ਼ ਵਿੱਚ ਹਾਸਲ ਕੀਤੀ।

ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ ਉਹ ਇਹ ਦੂਰੀ ਹਾਸਲ ਨਹੀਂ ਕਰ ਸਕਿਆ ਅਤੇ ਉਸ ਦੀ ਜੈਵਲਿਨ 84.37 ਮੀਟਰ ਤਕ ਚਲੀ ਗਈ। ਨੀਰਜ ਨੇ ਤੀਜੀ ਕੋਸ਼ਿਸ਼ ਵਿੱਚ 87.46 ਮੀਟਰ ਥਰੋਅ ਕੀਤਾ, ਜਦੋਂ ਕਿ ਐਂਡਰਸਨ ਪੀਟਰਸਨ ਨੇ ਤੀਜੀ ਕੋਸ਼ਿਸ਼ ਵਿੱਚ 90.31 ਮੀਟਰ ਥਰੋਅ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਚੌਥੀ ਕੋਸ਼ਿਸ਼ 'ਚ ਨੀਰਜ ਨੇ 84.77 ਮੀਟਰ ਥ੍ਰੋਅ ਕੀਤਾ ਜਦਕਿ ਐਂਡਰਸਨ ਨੇ 85.03 ਮੀਟਰ ਦੀ ਦੂਰੀ ਤੈਅ ਕੀਤੀ। ਭਾਰਤੀ ਸਟਾਰ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 86.77 ਮੀਟਰ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ। ਐਂਡਰਸਨ ਨੇ ਇੱਥੇ 90.31 ਮੀਟਰ ਦੀ ਜੈਵਲਿਨ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਨੇ ਜੈਵਲਿਨ ਥਰੋਅ ਵਿੱਚ 89.95 ਮੀਟਰ ਦੀ ਦੂਰੀ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਰਮਨੀ ਲਈ ਜੂਲੀਅਨ ਵੇਬਰ ਨੇ 89.08 ਮੀਟਰ ਦੀ ਦੂਰੀ ਨਾਲ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ 'ਤੇ ਕੋਵਿਡ ਦਾ ਸਾਇਆ, ਸਟ੍ਰਾਈਕਰ ਗੁਰਜੰਟ ਅਤੇ ਕੋਚ ਗ੍ਰਾਹਮ ਰੀਡ ਪਾਜ਼ੇਟਿਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News