ਨੀਰਜ ਚੋਪੜਾ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਵਰਲਡ ਚੈਂਪੀਅਨ ਦਾ ਤੋੜਿਆ ਗ਼ਰੂਰ, ਦਿੱਤੀ ਗਈ ਸੀ ਇਹ ਚੁਣੌਤੀ

Wednesday, Aug 04, 2021 - 12:57 PM (IST)

ਨੀਰਜ ਚੋਪੜਾ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਵਰਲਡ ਚੈਂਪੀਅਨ ਦਾ ਤੋੜਿਆ ਗ਼ਰੂਰ, ਦਿੱਤੀ ਗਈ ਸੀ ਇਹ ਚੁਣੌਤੀ

ਸਪੋਰਟਸ ਡੈਸਕ– ਟੋਕੀਓ ਓਲੰਪਿਕ ’ਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਨੇ ਫ਼ਾਈਨਲ ਲਈ ਕੁਆਲੀਫ਼ਿਕੇਸ਼ਨ ਰਾਊਂਡ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਦੇ ਧਾਕੜ ਜੈਵਲਿਨ ਪਲੇਅਰ ਜੋਹਾਨਸ ਵੇਟਰ ਨੂੰ ਹਰਾ ਦਿੱਤਾ। ਨੀਰਜ ਚੋਪੜਾ ਨੇ ਉਸ ਵਰਲਡ ਚੈਂਪੀਅਨ ਨੂੰ ਹਰਾ ਕੇ ਉਸ ਦਾ ਗ਼ਰੂਰ ਤੋੜਿਆ ਹੈ ਜਿਸ ਨੇ ਕਿਹਾ ਸੀ ਕਿ ਉਸ ਨੂੰ ਹਰਾਉਣਾ ਜਾਂ ਪਛਾੜਨਾ ਬੇਹੱਦ ਮੁਸ਼ਕਲ ਹੋਵੇਗਾ।
ਇਹ ਵੀ ਪੜ੍ਹੋ : Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ

7 ਅਗਸਤ ਨੂੰ ਉਤਰਨਗੇ ਫ਼ਾਈਨਲ ਰਾਊਂਡ ’ਚ

PunjabKesari
ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ਚ ਹੀ 86.65 ਮੀਟਰ ਦੂਰ ਜੈਵਲਿਨ ਥ੍ਰੋਅ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਤੇ ਭਾਰਤ ਲਈ ਤਮਗ਼ੇ ਦੀ ਉਮੀਦ ਜਗਾਈ। ਵੇਟਰ ਕੁਆਲੀਫਿਕੇਸ਼ਨ ਮਾਰਕ ਤਕ ਪਹੁੰਚਣ ਲਈ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ’ਚ ਜੁਝਦੇ ਨਜ਼ਰ ਆਏ ਜਿਨ੍ਹਾਂ ਨੇ ਇਸ ਈਵੈਂਟ ਤੋਂ ਪਹਿਲਾ ਨੀਰਜ ਚੋਪੜਾ ਨੂੰ ਚੈਲੰਜ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਨਹੀਂ ਪਛਾੜ ਸਕਣਗੇ।
ਇਹ ਵੀ ਪੜ੍ਹੋ : Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ

ਜੋਹਾਨਸ ਵੇਟਰ ਨੇ ਦਿੱਤੀ ਸੀ ਇਹ ਚੁਣੌਤੀ

PunjabKesariਜਰਮਨੀ ਦੇ ਖਿਡਾਰੀ ਵੇਟਰ ਨੇ ਵਿਸ਼ਵ ਐਥਲੈਟਿਕਸ ਵੱਲੋਂ ਆਯੋਜਿਤ ਮੀਡੀਆ ਸਮਾਗਮ ’ਚ ਕਿਹਾ ਸੀ, ‘‘ਨੀਰਜ ਨੇ ਇਸ ਸਾਲ ਦੋ ਵਾਰ ਚੰਗੀ ਦੂਰੀ ਤੈਅ ਕੀਤੀ ਹੈ। ਫ਼ਿਨਲੈਂਡ ’ਚ ਉਨ੍ਹਾਂ ਦਾ ਜੈਵਲਿਨ 86 ਮੀਟਰ ਦੂਰ ਗਿਆ। ਜੇਕਰ ਉਹ ਸਿਹਤਮੰਦ ਹਨ ਤੇ ਸਹੀ ਸਥਿਤੀ ’ਚ ਹਨ, ਖ਼ਾਸ ਕਰਕੇ ਆਪਣੀ ਤਕਨੀਕ ਨਾਲ ਉਹ ਦੂਰ ਤਕ ਜੈਵਲਿਨ ਥ੍ਰੋਅ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ ਮੇਰੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਮੈਂ ਟੋਕੀਓ ’ਚ 90 ਮੀਟਰ ਜ਼ਿਆਦਾ ਦੂਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ, ਅਜਿਹੇ ’ਚ ਉਨ੍ਹਾਂ ਲਈ ਮੈਨੂੰ ਹਰਾਉਣਾ ਬੇਹੱਦ ਮੁਸ਼ਕਲ ਕੰਮ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News