ਨੀਰਜ ਬਣਿਆ ਨੰਬਰ ਇਕ ਜੈਵਲਿਨ ਥ੍ਰੋਅਰ
Monday, May 22, 2023 - 09:21 PM (IST)
ਮੋਨਾਕੋ, (ਵਾਰਤਾ)- ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਦੁਆਰਾ ਜਾਰੀ ਤਾਜ਼ਾ ਰੈਂਕਿੰਗ ਅਨੁਸਾਰ ਵਿਸ਼ਵ ਦਾ ਨਵਾਂ ਨੰਬਰ ਇਕ ਜੈਵਲਿਨ ਥ੍ਰੋਅਰ ਬਣ ਗਿਆ ਹੈ। ਟੋਕੀਓ ਓਲੰਪਿਕ 'ਚ ਟ੍ਰੈਕ ਐਂਡ ਫੀਲਡ ਈਵੈਂਟ 'ਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਨੀਰਜ ਇਸ ਸਮੇਂ ਰੈਂਕਿੰਗ 'ਚ ਮੌਜੂਦਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਤੋਂ 22 ਅੰਕ ਅੱਗੇ ਹਨ। ਨੀਰਜ ਨੇ 6 ਮਈ ਨੂੰ ਡਾਇਮੰਡ ਲੀਗ ਦੋਹਾ ਵਿਖੇ 88.67 ਮੀਟਰ ਦੇ ਜੇਤੂ ਯਤਨ ਨਾਲ ਆਪਣਾ 2023 ਸੀਜ਼ਨ ਸ਼ੁਰੂ ਕੀਤਾ। ਉਹ ਹੁਣ 4 ਜੂਨ ਨੂੰ ਨੀਦਰਲੈਂਡ ਦੇ ਹੈਂਗੇਲੋ ਵਿੱਚ ਫੈਨੀ ਬਲੈਂਕਰਸ-ਕੋਏਨ ਖੇਡਾਂ ਅਤੇ ਉਸ ਤੋਂ ਬਾਅਦ 13 ਜੂਨ ਨੂੰ ਫਿਨਲੈਂਡ ਦੇ ਤੁਕੁਰ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਹਿੱਸਾ ਲਵੇਗਾ।