ਟੋਕੀਓ ਓਲੰਪਿਕ ਤਕ ਰਾਸ਼ਟਰੀ ਕੈਂਪ ਦਾ ਹਿੱਸਾ ਰਹਿਣਗੇ ਨੀਰਜ਼, ਹਿਮਾ

Monday, Oct 14, 2019 - 12:33 AM (IST)

ਟੋਕੀਓ ਓਲੰਪਿਕ ਤਕ ਰਾਸ਼ਟਰੀ ਕੈਂਪ ਦਾ ਹਿੱਸਾ ਰਹਿਣਗੇ ਨੀਰਜ਼, ਹਿਮਾ

ਨਵੀਂ ਦਿੱਲੀ— ਜੈਵਲਿਨ ਥ੍ਰੋਅ ਦੇ ਸਟਾਰ ਨੀਰਜ਼ ਚੋਪੜਾ, 400 ਮੀਟਰ ਦੀ ਦੌੜਾਕ ਹਿਮਾ ਦਾਸ ਤੇ ਫਰਾਟਾ ਦੌੜਾਕ ਦੂਤੀ ਚੰਦ ਨੂੰ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਟੋਕੀਓ ਓਲੰਪਿਕ ਤਕ ਰਾਸ਼ਟਰੀ ਕੈਂਪ ਦੇ ਲਈ ਚੁਣਿਆ ਹੈ। ਨੀਰਜ਼ ਤੇ ਹਿਮਾ ਨੇ ਹਾਲ ਹੀ 'ਚ ਖਤਮ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲਿਆ ਸੀ ਜਦਕਿ ਦੂਤੀ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰਨ 'ਚ ਨਾਕਾਮ ਰਹੀ ਸੀ। ਜੈਵਲਿਨ ਥ੍ਰੋਅ ਦੇ ਐਥਲੀਟ ਇੰਦਰਜੀਤ ਸਿੰਘ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਸੀ ਪਰ ਏ. ਐੱਫ. ਆਈ. ਨੇ ਬਾਅਦ 'ਚ ਕਿਹਾ ਕਿ ਉਸਦਾ ਨਾਂ ਹਟਾ ਦਿੱਤਾ ਜਾਵੇਗਾ। ਇੰਦਰਜੀਤ 'ਤੇ ਖੇਡ ਪੰਚਾਟ ਨੇ ਇਸ ਮਹੀਨੇ ਦੇ ਸ਼ੁਰੂ 'ਚ ਚਾਰ ਸਾਲ ਦਾ ਪ੍ਰਤੀਬੰਧ ਲਗਾਇਆ ਸੀ।


author

Gurdeep Singh

Content Editor

Related News