ਪੰਤ ਨੂੰ ਸਮਾਂ ਦੇਣ ਦੀ ਜ਼ਰੂਰਤ, ਉਹ ਵਧੀਆ ਪ੍ਰਦਰਸ਼ਨ ਕਰੇਗਾ : ਗਾਂਗੁਲੀ

11/08/2019 9:08:33 PM

ਕੋਲਕਾਤਾ— ਵਿਕਟ ਦੇ ਪਿੱਛੇ ਅਤੇ ਬੱਲੇ ਨਾਲ ਸੰਘਰਸ਼ ਕਰ ਰਹੇ ਰਿਸ਼ਭ ਪੰਤ ਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਵਿਕਟਕੀਪਰ ਬੱਲੇਬਾਜ਼ ਸ਼ਾਨਦਾਰ ਖਿਡਾਰੀ ਹੈ ਤੇ ਸਮੇਂ ਦੇ ਨਾਲ ਉਸਦੇ ਖੇਡ 'ਚ ਨਿਖਾਰ ਆਵੇਗਾ। ਪੰਤ ਬੰਗਲਾਦੇਸ਼ ਵਿਰੁੱਧ ਮੌਜੂਦਾ ਸੀਰੀਜ਼ 'ਚ ਖਰਾਬ ਫਾਰਮ ਨਾਲ ਗੁਜਰ ਰਹੇ ਹਨ। ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕੀ ਵਿਕਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਗਾਂਗੁਲੀ ਨੇ ਕਿਹਾ ਕਿ ਉਹ (ਪੰਤ) ਸ਼ਾਨਦਾਰ ਖਿਡਾਰੀ ਹੈ। ਉਸ ਨੂੰ ਥੋੜਾ ਸਮਾਂ ਦੇਣ ਦੀ ਜ਼ਰੂਰਤ ਹੈ, ਉਹ ਵਧੀਆ ਕਰੇਗਾ। ਗਾਂਗੁਲੀ ਨੇ ਕਿਹਾ ਕਿ ਉਹ ਹੋਲੀ-ਹੋਲੀ ਬਦਲਾਅ ਕਰੇਗਾ, ਉਸ ਨੂੰ ਸਮਾਂ ਦੇਣਾ ਹੋਵੇਗਾ। ਭਾਰਤੀ ਟੀਮ ਨੇ ਕੱਲ (ਵੀਰਵਾਰ ਨੂੰ) ਸ਼ਾਨਦਾਰ ਖੇਡ ਦਿਖਾਇਆ। ਬੰਗਲਾਦੇਸ਼ ਦੇ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ 'ਚ 26 ਗੇਂਦਾਂ 'ਤੇ 27 ਦੌੜਾਂ ਬਣਾਉਣ ਵਾਲੇ ਪੰਤ ਦੀ ਖਰਾਬ ਵਿਕਟਕੀਪਿੰਗ ਤੇ ਗਲਤ ਡੀ. ਆਰ. ਐੱਸ. ਦਾ ਖਾਮਿਆਜ਼ਾ ਟੀਮ ਨੂੰ ਭੁਗਤਨਾ ਪਿਆ ਸੀ ਤੇ ਬੰਗਲਾਦੇਸ਼ ਦੀ ਟੀਮ ਪਹਿਲੀ ਵਾਰ ਟੀ-20 'ਚ ਭਾਰਤ ਨੂੰ ਹਰਾਉਣ 'ਚ ਸਫਲ ਰਹੀ। ਦੂਜੇ ਟੀ-20 'ਚ ਉਸ ਨੇ ਆਸਾਨ ਸਟੰਪਿੰਗ ਕੀਤੀ ਪਰ ਵਿਕਟ ਦੇ ਅੱਗੇ ਗੇਂਦ ਫੜ੍ਹਣ ਕਾਰਨ ਇਹ ਨੋ ਗੇਂਦ ਹੋ ਗਈ।
ਉਸ ਨੇ ਹਾਲਾਂਕਿ ਇਸ ਤੋਂ ਬਾਅਦ ਸ਼ਾਨਦਾਰ ਰਨ ਆਊਟ ਤੇ ਸਟੰਪਿੰਗ ਕਰਕੇ ਖੁਦ ਤੋਂ ਦਬਾਅ ਨੂੰ ਕੁਝ ਘੱਟ ਕੀਤਾ। ਗਾਂਗੁਲੀ ਨੇ ਇਸ ਮੌਕੇ 'ਤੇ ਕਿਹਾ ਕਿ ਬੰਗਲਾਦੇਸ਼ ਦੇ ਖਿਲਾਫ ਈਡਨ ਗਾਰਡਨ 'ਚ 22 ਤੋਂ 26 ਨਵੰਬਰ ਤਕ ਹੋਣ ਵਾਲੇ ਡੇ-ਨਾਈਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਘੰਟੀ ਵਜਾ ਕੇ ਮੈਚ ਸ਼ੁਰੂ ਕਰਨ ਦਾ ਐਲਾਨ ਕਰੇਗੀ। ਇਸ ਮੌਕੇ 'ਤੇ ਬੰਗਾਲ ਕ੍ਰਿਕਟ ਸੰਘ ਉਨ੍ਹਾਂ ਸਾਰਿਆਂ ਕ੍ਰਿਕਟਰਾਂ ਨੂੰ ਸਨਮਾਨਿਤ ਕਰੇਗਾ ਜੋ ਭਾਰਤ ਤੇ ਬੰਗਲਾਦੇਸ਼ ਦੇ ਵਿਚ 2000 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਟੀਮ 'ਚ ਸ਼ਾਮਲ ਸਨ। ਗਾਂਗੁਲੀ ਨੇ ਇਸ ਮੁਕਾਬਲੇ 'ਚ ਪਹਿਲੀ ਵਾਰ ਟੈਸਟ ਟੀਮ ਦੀ ਅਗਵਾਈ ਕੀਤੀ ਸੀ।


Gurdeep Singh

Content Editor

Related News