18 ਸਾਲ ਦੇ ਲਕਸ਼ੈ ਦਾ ਕਮਾਲ, ਦੂਜੀ ਰੈਂਕਿੰਗ ਦੇ ਖਿਡਾਰੀ ਨੂੰ ਹਰਾ ਕੇ ਬਣਿਆ ਚੈਂਪੀਅਨ

Sunday, Sep 15, 2019 - 05:53 PM (IST)

18 ਸਾਲ ਦੇ ਲਕਸ਼ੈ ਦਾ ਕਮਾਲ, ਦੂਜੀ ਰੈਂਕਿੰਗ ਦੇ ਖਿਡਾਰੀ ਨੂੰ ਹਰਾ ਕੇ ਬਣਿਆ ਚੈਂਪੀਅਨ

ਸਪੋਰਟਸ ਡੈਸਕ— ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਦੂਜੇ ਦਰਜੇ ਦੇ ਡੈਨਮਾਰਕ ਦੇ ਵਿਕਟਰ ਸਵੇਂਡਸਨ ਨੂੰ ਹਰਾ ਕੇ ਬੈਲਜ਼ੀਅਨ ਇੰਟਰਨੈਸ਼ਨਲ ਚੈਲੇਂਜ ਦਾ ਖਿਤਾਬ ਆਪਣੇ ਨਾਂ ਕਰ ਲਿਆ। ਯੂਥ ਓਲੰਪਿਕ ਦੇ ਸਿਲਵਰ ਮੈਡਲਿਸਟ ਲਕਸ਼ੈ ਨੂੰ ਪੁਰਸ਼ ਸਿੰਗਲ ਦਾ ਖਿਤਾਬ ਆਪਣੇ ਨਾਂ ਕਰਨ 'ਚ ਸਿਰਫ 34 ਮਿੰਟ ਹੀ ਲੱਗੇ। ਉਨ੍ਹਾਂ ਨੇ ਵਿਕਟਰ  ਨੂੰ ਸਿੱਧੀ ਗੇਮ 'ਚ 21-14, 21-15 ਨਾਲ ਹਰਾਇਆ। ਏਸ਼ੀਆਈ ਜੂਨੀਅਰ ਚੈਂਪੀਅਨ ਅਲਮੋੜਾ ਦੇ ਲਕਸ਼ੈ ਨੇ ਡੈਨਮਾਰਕ ਦੇ ਕਿਮ ਬਰੁਨ ਨੂੰ 48 ਮਿੰਟ 'ਚ ਹਰਾ ਕੇ ਫਾਈਨਲ 'ਚ ਦਾਖਲ ਕੀਤਾ ਸੀ। ਉਨ੍ਹਾਂ ਨੇ ਕਿਮ ਬਰੁਨ ਨੂੰ 21-18,21-11 ਨਾਲ ਹਾਰ ਦਿੱਤੀ ਸੀ।PunjabKesari

ਇਸ ਤੋਂ ਪਹਿਲਾਂ ਲਕਸ਼ੈ ਨਿਦਰਲੈਂਡਸ ਦੇ ਟਾਪ ਦਰਜਾ ਦੇ ਮਾਰਕ ਕਾਲਜੋਵ ਦੇ ਟੂਰਨਾਮੈਂਟ ਤੋਂ ਹੱਟਣ 'ਤੇ ਸੈਮੀਫਾਈਨਲ 'ਚ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਿਮ ਨੂੰ ਹਾਰ ਦੇ ਕੇ ਫਾਈਨਲ 'ਚ ਦਾਖਲ ਕੀਤਾ ਸੀ। ਉਸ ਤੋਂ ਪਹਿਲਾਂ ਭਾਰਤ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਲਕਸ਼ੈ ਨੇ ਫਿਨਲੈਂਡ ਦੇ ਈਤੂ ਹੇਇਨੋ ਕੇਏ 21-15,21-10 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਦਾਖਲ ਕੀਤਾ ਸੀ। ਜਿੱਤ ਤੋਂ ਬਾਅਦ ਲਕਸ਼ੈ ਨੇ ਟਵੀਟ ਕਰਕੇ ਕਿਹਾ ਕਿ ਬੈਲਜੀਅਨ ਇੰਟਰਨੈਸ਼ਨਲ ਚੈਲੇਂਜਰ ਦਾ ਖਿਤਾਬ ਜਿੱਤ ਕੇ ਉਨ੍ਹਾਂ ਨੂੰ ਕਾਫ਼ੀ ਖੁਸ਼ੀ ਹੈ ਅਤੇ ਉਨ੍ਹਾਂ ਨੇ ਇਸ ਜਿੱਤ ਦਾ ਕ੍ਰੈਡਿਟ ਕੋਚ ਅਤੇ ਸਪੋਰਟ ਸ‍ਟਾਫ ਨੂੰ ਦਿੱਤਾ।


Related News