ਮੈਚ ਦੇਖਦੇ-ਦੇਖਦੇ ਅਚਾਨਕ ਥੱਲੇ ਡਿੱਗੀ ਨੇਮਾਰ ਦੀ ਭੈਣ

Sunday, Jun 24, 2018 - 12:00 AM (IST)

ਮੈਚ ਦੇਖਦੇ-ਦੇਖਦੇ ਅਚਾਨਕ ਥੱਲੇ ਡਿੱਗੀ ਨੇਮਾਰ ਦੀ ਭੈਣ

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਫਿਲਿਟ ਕੋਟਿਨਹੋ ਦੇ 91ਵੇਂ ਮਿੰਟ 'ਚ ਤੇ ਨੇਮਾਰ ਵਲੋਂ ਇੰਜਰੀ ਟਾਈਮ 'ਚ ਕੀਤੇ ਗਏ ਗੋਲ ਦੀ ਬਦੌਲਤ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ 'ਚ ਕੋਸਟਾ ਰਿਕਾ ਨੂੰ 2-0 ਨਾਲ ਹਰਾ ਦਿੱਤਾ ਸੀ। ਨੇਮਾਰ ਨੇ ਜਿਸ ਤਰ੍ਹਾਂ ਹੀ ਗੋਲ ਕੀਤਾ, ਉਸ ਸਮੇਂ ਪੂਰੇ ਸਟੇਡੀਅਮ 'ਚ ਖੁਸ਼ੀ ਦੀ ਲਹਿਰ ਸੀ। ਸਟੇਡੀਅਮ 'ਚ ਉਸਦੀ ਭੈਣ ਰਾਫੇਲਾ ਸੈਂਟੋਸ ਵੀ ਨੇਮਾਰ ਨੂੰ ਸਪੋਰਟ ਕਰਨ ਪਹੁੰਚੀ ਸੀ। ਰਾਫੇਲਾ ਦਰਸ਼ਕਾਂ ਦੇ ਵਿਚ ਖੜੀ ਹੋ ਕੇ ਜਿੱਤ ਦਾ ਜਸ਼ਨ ਮਨਾ ਰਹੀ ਸੀ ਕਿ ਅਚਾਨਕ ਥੱਲੇ ਡਿੱਗ ਗਈ।
ਰਾਫੇਲਾ ਜਿਸ ਤਰ੍ਹਾ ਥੱਲੇ ਡਿੱਗੀ ਤਾਂ ਉਸ ਸਮੇਂ ਉਹ ਕੈਮਰੇ 'ਚ ਕੈਦ ਹੋ ਗਈ। ਰਾਫੇਲਾ ਨੇਮਾਰ ਦੀ ਇਕਲੌਤੀ ਭੈਣ ਹੈ। 22 ਸਾਲਾ ਰਾਫੇਲਾ ਨੂੰ ਕਈ ਮੈਚਾਂ 'ਚ ਸਪੋਰਟ ਕਰਦੀ ਨਜ਼ਰ ਆਉਂਦੀ ਹੈ।

PunjabKesari
ਜਿਸ ਤਰ੍ਹਾਂ ਦੁਨੀਆ ਭਰ 'ਚ ਨੇਮਾਰ ਨੂੰ ਚਾਹੁੰਣ ਵਾਲਿਆਂ ਦੀ ਸੰਖਿਆ ਘੱਟ ਨਹੀਂ ਹੈ ਉਸੇ ਤਰ੍ਹਾਂ ਹੀ ਰਾਫੇਲਾ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਹਨ। ਇੰਸਟਾਗ੍ਰਾਮ 'ਤੇ ਰਾਫੇਲਾ ਨੂੰ ਚਾਹੁੰਣ ਵਾਲਿਆਂ ਦੀ ਸੰਖਿਆ 40 ਲੱਖ 45 ਹਜ਼ਾਰ ਤੋਂ ਵੀ ਜ਼ਿਆਦਾ ਹੈ।

PunjabKesari
ਨੇਮਾਰ ਨੇ ਆਪਣੀ ਭੈਣ ਰਾਫੇਲਾ ਦਾ ਚਿਹਰੇ ਵਾਲਾ ਟੈਟੂ ਸੱਜੀ ਬਾਂਹ ਉੱਤੇ ਬਣਾਇਆ ਹੋਇਆ ਹੈ।


Related News