ਇਸ਼ਤਿਹਾਰਾਂ ਕਾਰਨ ਹੋਰ ਵਿਗੜਿਆ ਨੇਮਾਰ ਦਾ ਅਕਸ

Tuesday, Jul 31, 2018 - 04:13 PM (IST)

ਇਸ਼ਤਿਹਾਰਾਂ ਕਾਰਨ ਹੋਰ ਵਿਗੜਿਆ ਨੇਮਾਰ ਦਾ ਅਕਸ

ਸਾਓ ਪਾਓਲੋ : ਮਾਰਕੀਟਿੰਗ ਇਸ਼ਤਿਹਾਰਾਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦੌਰਾਨ ਫਾਊਲਸ 'ਤੇ ਵਧਾ ਚੜ੍ਹਾ ਕੇ ਪ੍ਰਤੀਕਿਰਿਆਵਾਂ ਦੇਣ ਦੀ ਗੱਲ ਨੂੰ ਕਬੂਲਦੇ ਹੋਏ ਬ੍ਰਾਜ਼ੀਲੀ ਫੁੱਟਬਾਲਰ ਨੇਮਾਰ ਦਾ ਅਕਸ ਹੋਰ ਖਰਾਬ ਹੋ ਗਿਆ ਹੈ। ਇਕ ਅਖਬਾਰ ਦੇ ਸਿਰਲੇਖ ਤੋਂ ਪ੍ਰਸਾਰਿਤ ਵੀਡੀਓ 'ਚ ਨੇਮਾਰ ਨੇ ਕਿਹਾ, '' ਤੁਹਾਨੂੰ ਲੱਗਦਾ ਹੋਵੇਗਾ ਕਿ ਮੈਂ ਨਾਟਕ ਕਰਦਾ ਹਾਂ। ਕਈ ਵਾਰ ਵਧਾ ਚੜ੍ਹਾ ਕੇ ਪ੍ਰਤੀਕਿਰਿਆਵਾਂ ਜ਼ਾਹਿਰ ਕਰਦਾ ਹਾਂ ਪਰ ਮੈਦਾਨ 'ਤੇ ਮੈਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ।

ਇਸ਼ਤਿਹਾਰ 'ਚ ਕਿਹਾ ਗਿਆ ਕਿ ਨੇਮਾਰ ਦਾ ਅਕਸ ਉਨਾਂ ਹੀ ਖਰਾਬ ਹੋਇਆ ਹੈ ਜਿਨਾਂ ਵਿਸ਼ਵ ਕੱਪ 'ਚ ਨਾਟਕ ਕਰਨ ਨਾਲ। ਇਕ ਸਪੋਰਟਸ ਕੰਪਨੀ ਦੇ ਮਾਲਕ ਨੇ ਕਿਹਾ, '' ਨੇਮਾਰ ਨੇ ਕੁਝ ਇੰਟਰਵਿਊ ਦਿੱਤੇ ਪਰ ਉਸ ਨੇ ਇਹ ਗੱਲ ਨਹੀਂ ਕਬੂਲੀ ਕਿ ਉਹ ਨਾਟਕ ਕਰਦਾ ਹੈ। ਉਸ ਨੇ ਕਿਹਾ ਕਿ ਟੀ. ਵੀ. ਸਪਾਂਸਰਸ ਲਈ ਇਹ ਚੰਗਾ ਹੈ ਪਰ ਨੇਮਾਰ ਦੇ ਲਈ ਨਹੀਂ।


Related News