ਨਯਨ ਦੋਸ਼ੀ: ਟੀ-20 ਕ੍ਰਿਕਟ ''ਚ ਸਭ ਤੋਂ ਪਹਿਲਾਂ 50 ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼

10/03/2020 10:37:24 PM

ਜਾਲੰਧਰ : ਸਾਬਕਾ ਕ੍ਰਿਕਟਰ ਦਿਲੀਪ ਦੋਸ਼ੀ ਦੇ ਬੇਟੇ ਨਯਨ ਦੋਸ਼ੀ ਦੁਨੀਆ ਦੇ ਅਜਿਹੇ ਪਹਿਲੇ ਕ੍ਰਿਕਟਰ ਹਨ ਜਿਨ੍ਹਾਂ ਨੇ ਟੀ-20 ਕ੍ਰਿਕਟ 'ਚ ਸਭ ਤੋਂ ਪਹਿਲਾਂ 50 ਵਿਕਟਾਂ ਹਾਸਲ ਕੀਤੀਆਂ ਸਨ। ਜੂਨ 2007 'ਚ ਉਨ੍ਹਾਂ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸ ਤੋਂ ਬਾਅਦ ਚਾਰਲ ਵਿਲਫਬ, ਮੁਥੀਆ ਮੁਰਲੀਧਰਨ, ਸ਼ਾਹਿਦ ਅਫਰੀਦੀ, ਗਰੀਮ ਸਵਾਨ, ਜੇਮਜ਼ ਟ੍ਰੈਡਵੇਲ ਅਤੇ ਦਾਨਿਸ਼ ਕਨੇਰੀਆ ਦਾ ਨਾਮ ਸਾਹਮਣੇ ਆਇਆ। ਨਾਟਿੰਘਮ 'ਚ ਪੈਦਾ ਹੋਏ ਨਯਨ ਨੇ ਆਪਣੇ ਪਹਿਲੇ ਤਿੰਨ ਸਾਲਾਂ 'ਚ ਹੀ 46 ਵਿਕਟਾਂ ਹਾਸਲ ਕਰ ਲਈਆਂ ਸਨ। ਉਹ ਹਰ 11.7ਵੀਂ ਡਿਲੀਵਰੀ 'ਤੇ ਵਿਕਟ ਕੱਢਣ ਵਾਲੇ ਗੇਂਦਬਾਜ਼ ਸਨ। 2006 ਦੇ ਟੀ-20 ਕਪ 'ਚ ਉਨ੍ਹਾਂ ਦੇ ਨਾਮ 21 ਵਿਕਟਾਂ ਦਰਜ ਹੋਈਆਂ। 

ਨਯਨ ਟੀ-20 ਕ੍ਰਿਕਟ 'ਚ ਸਪਿਨਰਾਂ ਦੇ ਪ੍ਰਦਰਸ਼ਨ ਨੂੰ ਮਹੱਤਵਪੂਰਣ ਮੰਨਦੇ ਹਨ। ਉਨ੍ਹਾਂ ਕਿਹਾ- ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਟੀ-20 ਸਪਿਨਰਾਂ ਦੀ ਗੇਮ ਨਹੀਂ ਹੈ ਪਰ ਮੈਂ ਇਸ ਫੈਕਟ ਨੂੰ ਨਹੀਂ ਮੰਨਦਾ। ਜੇਕਰ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਬੋਲਣ ਵਾਲੇ ਲੋਕਾਂ ਨੂੰ ਕ੍ਰਿਕਟ ਦਾ ਗਿਆਨ ਨਹੀਂ ਹੈ। ਟੀ-20 ਬਿਲਕੁੱਲ ਵੱਖਰਾ ਫਾਰਮੇਟ ਹੈ ਇਸ 'ਚ ਸਪਿਨਰਾਂ ਕੋਲ ਵਿਕਟਾਂ ਲੈਣ ਦੇ ਜ਼ਿਆਦਾ ਚਾਂਸ ਹੁੰਦੇ ਹਨ।

ਨਯਨ ਬੋਲੇ- ਮੈਂ ਹਮੇਸ਼ਾ ਮੰਨਦਾ ਹਾਂ ਕਿ ਤੁਹਾਨੂੰ ਆਪਣੀ ਤਾਕਤ ਨਾਲ ਗੇਂਦਬਾਜ਼ੀ ਕਰਨੀ ਹੁੰਦੀ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਬੱਲੇਬਾਜ਼ ਅਜਿਹਾ ਕਰੇਗਾ ਜਾਂ ਉਹੋ ਜਿਹਾ ਤਾਂ ਤੁਸੀ ਪਹਿਲਾਂ ਤੋਂ ਹੀ ਬੈਕ ਫੁੱਟ 'ਤੇ ਹੋ। ਮੈਂ ਹਮੇਸ਼ਾ ਸੋਚਦਾ ਸੀ ਕਿ ਕਿੱਥੋ ਵਿਕਟ ਕੱਢਣ ਦੀ ਸੰਭਾਵਨਾ ਹੈ। ਜੇਕਰ ਵਿਕਟ ਨਹੀਂ ਤਾਂ ਕੋਈ ਦੌੜਾਂ ਨਹੀਂ। ਇਹੀ ਮੇਰੀ ਮਾਨਸਿਕਤਾ ਸੀ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਹੋ ਸਕੇ ਉਂਨਾ ਹਮਲਾ ਕੀਤਾ ਜਾਵੇ। ਮੈਂ ਕਦੇ ਇੱਕ ਸੀਮਾ ਨੂੰ ਜਿੱਤਣ ਬਾਰੇ ਨਹੀਂ ਸੋਚਦਾ ਸੀ।

ਦੱਸ ਦਈਏ ਕਿ ਦੋਸ਼ੀ ਨੇ 2004 'ਚ ਕਾਊਂਟੀ ਮੁਕਾਬਲੇ ਦੌਰਾਨ ਟੀ-20 ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਸਿਰਫ਼ 29 ਮੈਚਾਂ 'ਚ 50 ਵਿਕਟਾਂ ਪੂਰੀਆਂ ਕੀਤੀਆਂ। 

ਜਾਣੋਂ ਨਯਨ ਦੋਸ਼ੀ ਦਾ ਕ੍ਰਿਕਟ ਰਿਕਾਰਡ-
ਫਸਰਟ ਕਲਾਸ : 70 ਮੈਚ, 166 ਵਿਕਟ, ਇਕੋਨਮੀ 3.28, ਸਰਵਸ੍ਰੇਸ਼ਠ 7 / 110
ਲਿਸਟ ਏ : 74 ਮੈਚ,  64 ਵਿਕਟ, ਇਕੋਨਮੀ 5.37, ਸਰਵਸ੍ਰੇਸ਼ਠ 5 / 30
ਟੀ-20 : 52 ਮੈਚ, 68 ਵਿਕਟ, ਇਕੋਨਮੀ 6.80, ਸਰਵਸ੍ਰੇਸ਼ਠ 4 / 22


Inder Prajapati

Content Editor

Related News