ਨੈਸ਼ਨਲ ਮਹਿਲਾ ਸੀਨੀਅਰ ਸ਼ਤਰੰਜ - ਦਿਵਿਆ ਦੇਸ਼ਮੁਖ ਖਿਤਾਬ ਜਿੱਤਣ ਦੇ ਨੇੜੇ
Thursday, Jan 05, 2023 - 02:25 PM (IST)
ਕੋਹਲਾਪੁਰ (ਮਹਾਰਾਸ਼ਟਰ), (ਨਿਕਲੇਸ਼ ਜੈਨ)– ਭਾਰਤ ਦੀ 48ਵੀਂ ਰਾਸ਼ਟਰੀ ਸੀਨੀਅਰ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਹੁਣ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਈ ਹੈ। ਕੁਲ 11 ਰਾਊਂਡਾਂ ਦੇ ਟੂਰਨਾਮੈਂਟ ਵਿਚ 10 ਰਾਊਂਡਾਂ ਤੋਂ ਬਾਅਦ ਮਹਾਰਾਸ਼ਟਰ ਦੀ ਮਹਿਲਾ ਗ੍ਰੈਂਡ ਮਾਸਟਰ ਦਿਵਿਆ ਦੇਸ਼ਮੁਖ ਲਗਾਤਾਰ ਦੂਜਾ ਸੀਨੀਅਰ ਖਿਤਾਬ ਜਿੱਤਣ ਦੇ ਬੇਹੱਦ ਨੇੜੇ ਹੈ ਤੇ ਆਖਰੀ ਰਾਊਂਡ ਵਿਚ ਜਦੋਂ ਉਹ ਸਾਬਕਾ ਏਸ਼ੀਅਨ ਤੇ ਨੈਸ਼ਨਲ ਚੈਂਪੀਅਨ ਭਗਤੀ ਕੁਲਕਰਨੀ ਨਾਲ ਸਫੈਦ ਮੋਹਰਿਆਂ ਨਾਲ ਖੇਡੇਗੀ ਤਾਂ ਉਸ ਨੂੰ ਜੇਤੂ ਬਣਨ ਲਈ ਸਿਰਫ ਡਰਾਅ ਦੀ ਲੋੜ ਪਵੇਗੀ। ਹੁਣ ਤਕ ਦਿਵਿਆ ਨੇ ਟੂਰਨਾਮੈਂਟ ਵਿਚ ਅਜੇਤੂ ਰਹਿੰਦੇ ਹੋਏ 7 ਜਿੱਤਾਂ ਤੇ 3 ਡਰਾਅ ਦੇ ਨਾਲ 8.5 ਅੰਕ ਬਣਾਏ ਹਨ ਤੇ ਉਹ ਸਭ ਤੋਂ ਅੱਗੇ ਚੱਲ ਰਹੀ ਹੈ। ਅੱਠਵੇਂ ਰਾਊਂਡ 'ਚ ਸਾਬਕਾ ਨੈਸ਼ਨਲ ਚੈਂਪੀਅਨ ਮੇਰੀ ਗੋਮਸ 'ਤੇ ਉਸ ਦੀ ਜਿੱਤ ਸਭ ਤੋਂ ਮਹੱਤਵਪੂਰਨ ਰਹੀ। ਫਿਲਹਾਲ ਮੈਰੀ 8 ਅੰਕਾਂ 'ਤੇ ਹੈ।