ਰਾਸ਼ਟਰੀ ਮਹਿਲਾ ਹਾਕੀ ਕੈਂਪ ਹੋਇਆ ਸ਼ੁਰੂ, ਇਹ ਖਿਡਾਰਨਾਂ ਲੈ ਰਹੀਆਂ ਹਨ ਹਿੱਸਾ

Wednesday, Dec 29, 2021 - 01:00 PM (IST)

ਰਾਸ਼ਟਰੀ ਮਹਿਲਾ ਹਾਕੀ ਕੈਂਪ ਹੋਇਆ ਸ਼ੁਰੂ, ਇਹ ਖਿਡਾਰਨਾਂ ਲੈ ਰਹੀਆਂ ਹਨ ਹਿੱਸਾ

ਨਵੀਂ ਦਿੱਲੀ-  ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੱਖਣੀ ਕੇਂਦਰ ’ਚ ਸੀਨੀਅਰ ਮਹਿਲਾ ਰਾਸ਼ਟਰੀ ਹਾਕੀ ਕੈਂਪ ਸ਼ੁਰੂ ਹੋਇਆ, ਜਿਸ ’ਚ 60 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਖਿਡਾਰੀਆਂ ਦੀ ਚੋਣ ਹਾਲ ’ਚ ਸੰਪੰਨ 11ਵੀਂ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ, ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ 60 ਮੈਂਬਰੀ ਸੂਚੀ ’ਚ ਸੀਨੀਅਰ ਮਹਿਲਾ ਕੋਰ ਸਮੂਹ ਦੀ ਖਿਡਾਰਨਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਬਰਕਰਾਰ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ ਪੰਤ ਦੇ 100 ਸ਼ਿਕਾਰ ਪੂਰੇ, ਧੋਨੀ-ਸਾਹਾ ਦਾ ਤੋੜਿਆ ਇਹ ਵੱਡਾ ਰਿਕਾਰਡ

ਜੂਨੀਅਰ ਮਹਿਲਾ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਵੀ ਇਸ ਸੂਚੀ ’ਚ ਥਾਂ ਮਿਲੀ ਹੈ, ਜਿਸ ਨਾਲ ਅਗਲੇ ਸਾਲ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਦੀਆਂ ਤਿਆਰੀਆਂ ਨਾਲ ਪਹਿਲੇ 33 ਖਿਡਾਰੀਆਂ ਤਕ ਸੀਮਤ ਕੀਤਾ ਜਾਵੇਗਾ। ਮਹਿਲਾ ਟੀਮ ਦੀ ਮੁੱਖ ਕੋਚ ਜਾਨੇਕਾ ਸ਼ੋਪਮੈਨ ਨੇ ਕਿਹਾ ਕਿ ਖਿਡਾਰੀਆਂ ਦੀ ਚੋਣ ਸੀਨੀਅਰ ਤੇ ਜੂਨੀਅਰ ਮਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਤੋਂ ਇਲਾਵਾ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2021, ਪਹਿਲੀ ਸੀਨੀਅਰ ਮਹਿਲਾ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ 2021 ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਸੀਨੀਅਰ ਮਹਿਲਾ ਕੋਰ ਸੰਭਾਵਿਤ ਖਿਡਾਰਨਾਂ ’ਚ ਸ਼ਾਮਲ ਰਹੀ ਜ਼ਿਆਦਾਤਰ 33 ਖਿਡਾਰਨਾਂ ਨੂੰ ਇਸ ਸੂਚੀ ’ਚ ਥਾਂ ਮਿਲੀ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਟਰਾਇਲ ਦੌਰਾਨ ਉਨ੍ਹਾਂ ਨੂੰ ਆਪਣੀ ਸਮਰੱਥਾ ਸਾਬਿਤ ਕਰਨੀ ਹੋਵੇਗੀ, ਜਿਸ ਨਾਲ ਪੱਕਾ ਹੋਵੇ ਕਿ ਉਨ੍ਹਾਂ ਨੂੰ 33 ਖਿਡਾਰੀਆਂ ਦੀ ਅੰਤਿਮ ਸੂਚੀ ’ਚ ਥਾਂ ਮਿਲੇ। ਅਗਲੇ ਸਾਲ ਏਸ਼ੀਆ ਕੱਪ ਤੇ ਮਹੱਤਵਪੂਰਨ ਏਸ਼ੀਆਈ ਖੇਡਾਂ ਸਮੇਤ ਕਈ ਟੂਰਨਾਮੈਂਟ ਹੋਣੇ ਹਨ, ਇਸ ਲਈ ਸਾਡੇ ਲਈ ਮਹੱਤਵਪੂਰਨ ਹੈ ਕਿ ਸਾਡੇ ਕੋਲ 33 ਖਿਡਾਰੀਆਂ ਦਾ ਮਜ਼ਬੂਤ ਪੂਲ ਹੋਵੇ।

ਖਿਡਾਰਨਾਂ ਦੀ ਸੂਚੀ ਇਸ ਤਰ੍ਹਾਂ ਹੈ :

ਗੋਲਕੀਪਰ : ਸਵਿਤਾ, ਰਜਨੀ ਏਤਿਮਾਰਪੂ, ਬਿਚੂ ਦੇਵੀ ਖਰੀਬਮ, ਅਲਫਾ ਕਰਕੇਟਾ, ਸ਼ਵੇਤਾ, ਸੁਸ਼ਮਿਤਾ ਪਾਟਿਲ।

ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਮਨਪ੍ਰੀਤ ਕੌਰ, ਰਸ਼ਿਮਤਾ ਮਿੰਜ, ਸੁਮਨ ਦੇਵੀ ਥੋਡਮ, ਮਹਿਮਾ ਚੌਧਰੀ, ਗਗਨਦੀਪ ਕੌਰ, ਉਦਿਤਾ, ਅਕਸ਼ਤਾ ਢੇਕਾਲੇ, ਏਸ਼ਿਕਾ ਚੌਧਰੀ, ਮਰੀਨਾ ਲਾਲਰਾਮਨਘਾਕੀ, ਪ੍ਰਿਯੰਕਾ, ਰੀਤ, ਰੀਮਾ ਬਾਕਸਲਾ, ਅੰਜਲੀ ਐੱਚਆਰ, ਰੇਣੂਕਾ ਯਾਦਵ, ਮੁਦਿੱਤਾ।

ਮਿਡਫੀਲਡਰ : ਨਿਸ਼ਾ, ਸਲੀਮਾ ਟੇਟੇ, ਪੁਖਰਾਮਬਮ ਸੁਸ਼ੀਲਾ ਚਾਨੂੰ, ਜੋਤੀ, ਨਵਜੋਤ ਕੌਰ, ਮੋਨਿਕਾ, ਲਿਲਿਮਾ ਮਿੰਜ, ਨਮਿਤਾ ਟੋਪੋ, ਰੀਨਾ ਖੋਖਰ, ਮਾਰੀਆਨਾ ਕੁਜੁਰ, ਸੋਨਿਕਾ, ਨੇਹਾ, ਅਜਮੀਨਾ ਕੁਜੁਰ, ਬਲਜੀਤ ਕੌਰ, ਸੁਸ਼ਮਾ ਕੁਮਾਰੀ।

ਫਾਰਵਰਡ : ਰਾਣੀ, ਲਾਲਰੇਮਸਿਆਮੀ, ਨਵਨੀਤ ਕੌਰ, ਵੰਦਨਾ ਕਟਾਰੀਆ, ਸ਼ਰਮਿਲਾ ਦੇਵੀ, ਦੀਪਿਕਾ, ਜੀਵਨ ਕਿਸ਼ੋਰੀ ਟੋਪੋ, ਲਾਲਰਿੰਦਕੀ, ਸੰਗੀਤਾ ਕੁਮਾਰੀ, ਅਰਚਨਾ, ਭਾਰਦਵਾਜ, ਸਰਬਦੀਪ ਕੌਰ, ਜੋਤੀ, ਮੋਨਿਕਾ ਸਿਹਾਗ, ਪ੍ਰੀਤੀ ਦੁਬੇ, ਰਾਜੂ ਰਾਨਵਾ, ਆਰਿਆ ਕੇਐੱਮ, ਉਪਾਸਨਾ ਸਿੰਘ, ਦੀਪਤੀ ਲਾਕੜਾ ਤੇ ਐਸ਼ਵਰਿਆ ਚਹਿਵਾਨ।

ਇਹ ਵੀ ਪੜ੍ਹੋ ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News