ਭਾਰਤ ਦੇ ਬੋਸ਼ੀਆ ਖਿਡਾਰੀਆਂ ਲਈ ਨੈਸ਼ਨਲ ਟ੍ਰੇਨਿੰਗ ਕੈਂਪ ਸ਼ੁਰੂ

Saturday, Nov 25, 2023 - 04:30 AM (IST)

ਜੈਤੋ (ਅਸ਼ੋਕ ਧੀਰ): ਹਾਂਗਕਾਂਗ ਪੈਰਾ ਖੇਡਾਂ ਜੋ ਕਿ 2 ਦਸੰਬਰ ਤੋਂ 12 ਦਸੰਬਰ 2023 ਤਕ ਹਾਂਗਕਾਂਗ ਵਿਚ ਹੋਣ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੀ ਲਈ ਭਾਰਤ ਦੇ ਬੋਸ਼ੀਆ ਖਿਡਾਰੀਆਂ ਲਈ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ 30 ਨਵੰਬਰ ਤੱਕ ਸੋਲਨ ਵਿਖੇ ਨੈਸ਼ਨਲ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਫੈਡਰੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਂਗਕਾਂਗ ਪੈਰਾ ਖੇਡਾਂ ਲਈ ਬੋਸ਼ੀਆ ਖਿਡਾਰੀਆਂ ਦੀ ਚੋਣ ਸਿਲੈਕਸ਼ਨ ਟਰਾਇਲ ਦੇ ਅਧਾਰ 'ਤੇ ਕੀਤੀ ਗਈ ਹੈ ਜੋ ਕੇ ਭਾਰਤ ਦੀ ਪ੍ਰਤੀਨਿਧਤਾ ਕਰਨਗੇ। 

ਇਹ ਖ਼ਬਰ ਵੀ ਪੜ੍ਹੋ : ਜਲੰਧਰ 'ਚ ਵੱਡਾ ਹਾਦਸਾ, ਘਰ 'ਚ ਸਿਲੰਡਰ ਫਟਣ ਨਾਲ ਵਿਅਕਤੀ ਦੀ ਹੋਈ ਮੌਤ

ਇਸ ਕੈਂਪ ਵਿਚ ਟ੍ਰੇਨਿੰਗ ਦੇਣ ਲਈ  ਕੋਚ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ, ਜਗਰੂਪ ਸਿੰਘ ਅਤੇ ਅਮਨਦੀਪ ਸਿੰਘ ਪਹੁੰਚੇ ਹੋਏ ਸਨ ਜੋ ਖਿਡਾਰੀਆਂ ਨੂੰ ਬੋਸ਼ੀਆ ਖੇਡ ਦੀਆਂ ਬਰੀਕੀਆਂ ਬਾਰੇ ਸਿਖਾ ਰਹੇ ਹਨ। ਇਸ ਮੌਕੇ ਸ਼ਮਿੰਦਰ ਸਿੰਘ ਢਿੱਲੋਂ, ਡਾਕਟਰ ਰਮਨਦੀਪ ਸਿੰਘ, ਲਵੀ ਸ਼ਰਮਾ  ਆਦਿ ਆਫ਼ਿਸ਼ਲ ਵਜੋਂ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ। ਹਾਂਗਕਾਂਗ ਲਈ ਜਾਣ ਵਾਲੇ ਬੋਸ਼ੀਆ ਖਿਡਾਰੀ ਅਜੇਆ ਰਾਜ, ਅੰਜਲੀ ਦੇਵੀ, ਸੁਰਆਂਸ਼ ਸੁਨੀਲ ਮੇਡਵਾਰ, ਜਤਿਨ ਕੁਮਾਰ ਕੁਸ਼ਵਾਹ, ਪੂਜਾ ਗੁਪਤਾ, ਗਾਇਤਰੀ ਮੁਡੇਡਾ ਮਾਤਾ ਇਸ ਨੈਸ਼ਨਲ ਟ੍ਰੇਨਿੰਗ ਕੈਂਪ ਵਿਚ ਪਹੁੰਚ ਕੇ ਟ੍ਰੇਨਿੰਗ ਲੈ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News