ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਮੈਡਲ ਨਾ ਜਿੱਤਣ ਕਾਰਨ ਖਿਡਾਰਨ ਨੇ ਆਪਣੀ ਹੀ ਗੰਨ ਨਾਲ ਖੁਦ ਨੂੰ ਮਾਰੀ ਗੋਲੀ

Thursday, Dec 09, 2021 - 03:08 PM (IST)

ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਮੈਡਲ ਨਾ ਜਿੱਤਣ ਕਾਰਨ ਖਿਡਾਰਨ ਨੇ ਆਪਣੀ ਹੀ ਗੰਨ ਨਾਲ ਖੁਦ ਨੂੰ ਮਾਰੀ ਗੋਲੀ

ਫ਼ਰੀਦਕੋਟ (ਰਾਜਨ/ਜਗਤਾਰ)- ਸਥਾਨਕ ਸ਼ਹਿਰ ਦੀ ਇਕ ਹੋਣਹਾਰ ਸ਼ੂਟਿੰਗ ਖਿਡਾਰਨ ਵੱਲੋਂ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਮੈਡਲ ਨਾ ਜਿੱਤਣ ਦੇ ਸਦਮੇਂ ਦੇ ਚੱਲਦਿਆਂ ਆਪਣੀ ਹੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ 19 ਸਾਲਾ ਖੁਸ਼ਸੀਰਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਫ਼ਰੀਦਕੋਟ ਨੇ ਕੁਝ ਸਮਾਂ ਪਹਿਲਾਂ ਅਫ਼ਰੀਕਾ ਦੇ ਗੁਆਂਢੀ ਦੇਸ਼ ਈਜ਼ਿਪਟ ’ਚ ਹੋਏ ਸ਼ੂਟਿੰਗ ਵਰਡ ਕੱਪ ਵਿਚ ਹਿੱਸਾ ਲਿਆ ਸੀ ਅਤੇ ਉਹ ਕੋਈ ਮੈਡਲ ਹਾਸਲ ਨਹੀਂ ਕਰ ਸਕੀ ਸੀ। ਸੂਤਰਾਂ ਅਨੁਸਾਰ ਹਾਲ ਹੀ ਵਿਚ ਉਸ ਨੇ ਫਿਰ ਪਟਿਆਲਾ ’ਚ ਹੋਈ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਵੀ ਹਿੱਸਾ ਲਿਆ ਸੀ ਅਤੇ ਇਹਨਾਂ ਮੁਕਾਬਲਿਆਂ ਵਿਚ ਵੀ ਉਸ ਦੀ ਮੈਡਲ ਪ੍ਰਾਪਤ ਕਰਨ ਦੀ ਇੱਛਾ ਪੂਰੀ ਨਹੀਂ ਹੋਈ ਸੀ, ਜਿਸ ਕਰਕੇ ਇਹ ਖਿਡਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਈ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਖੁਸ਼ਸੀਰਤ ਨੇ ਬੀਤੀ ਰਾਤ ਆਪਣੀ ਹੀ ਸ਼ੂਟਿੰਗ ਗੰਨ ਕਨਪੱਟੀ ’ਤੇ ਰੱਖ ਕੇ ਖੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ਹੁਣ ਕੈਨੇਡਾ ਅਤੇ ਬ੍ਰਿਟੇਨ ਨੇ ਵੀ ਕੀਤਾ ਬੀਜਿੰਗ ਓਲਪਿੰਕ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ

PunjabKesari

ਮੌਕੇ ’ਤੇ ਪੁੱਜੇ ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਵੱਲੋਂ ਘਟਨਾ ਸਥਾਨ ’ਤੇ ਪੁੱਜ ਕੇ ਮ੍ਰਿਤਕ ਖਿਡਾਰਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਖਿਡਾਰਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਹੀ ਕੀਤੀ ਜਾਵੇਗੀ। ਮ੍ਰਿਤਕ ਖਿਡਾਰਨ ਦੇ ਨਜ਼ਦੀਕੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਖੁਸ਼ਸੀਰਤ ਨੇ ਪਿਛਲੀਆਂ ਨੈਸ਼ਨਲ ਸ਼ੂਟਿੰਗ ਖੇਡਾਂ ’ਚ 11 ਮੈਡਲ ਹਾਸਲ ਕੀਤੇ ਸਨ, ਜਿਸ ਤੋਂ ਬਾਅਦ ਉਸ ਦੀ ਚੋਣ ਈਜ਼ਿਪਟ ’ਚ ਹੋਣ ਵਾਲੇ ਵਰਲਡ ਕੱਪ ਲਈ ਹੋਈ ਸੀ ਅਤੇ ਇਸ ਵਿਚ ਖੁਸ਼ਸੀਰਤ ਕੋਈ ਮੈਡਲ ਹਾਸਲ ਨਹੀਂ ਕਰ ਸਕੀ ਸੀ। ਉਥੇ ਹੀ ਕੁਝ ਦਿਨ ਪਹਿਲਾਂ ਹੀ ਪਟਿਆਲਾ ਵਿਖੇ ਹੋਈ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਵੀ ਕੋਈ ਮੈਡਲ ਨਾ ਹਾਸਲ ਕਰਨ ਕਾਰਣ ਉਸ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਗਿਆ ਸੀ। ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਬਾਅਦ ਜਦ ਉਹ ਫ਼ਰੀਦਕੋਟ ਵਿਖੇ ਪਰਤੀ ਤਾਂ ਚੁੱਪ-ਚੁੱਪ ਰਹਿਣ ਲੱਗੀ ਸੀ। ਉਹਨਾਂ ਕਿਹਾ ਕਿ ਖੁਸ਼ਸੀਰਤ ਦੀ ਮੌਤ ਨਾਲ ਖੇਡ ਜਗਤ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ।

ਇਹ ਵੀ ਪੜ੍ਹੋ :ਭਾਰਤ ਦੀ ਝਿਲੀ ਡਾਲਾਬਹਿੜਾ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News