ਨੀਰਜ ਕੁਮਾਰ ਨੇ ਨੈਸ਼ਨਲ ’ਚ ਜਿੱਤੀ ਚਾਂਦੀ
Saturday, Jan 03, 2026 - 11:12 AM (IST)
ਭੋਪਾਲ– ਭਾਰਤ ਦੇ ਸ਼ੂਟਰ ਨੀਰਜ ਕੁਮਾਰ ਨੇ ਓਲੰਪਿਕ ਵਿਚ ਜਿੱਤ ’ਤੇ ਆਪਣੀਆਂ ਨਜ਼ਰਾਂ ਲਾਉਂਦੇ ਹੋਏ ਭੋਪਾਲ ਵਿਚ 68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 50 ਮੀਟਰ 3 ਪੁਜ਼ੀਸ਼ਨ ਕੈਟੇਗਰੀ ਵਿਚ ਚਾਂਦੀ ਤਮਗਾ ਜਿੱਤਿਆ। ਹੁਸ਼ਿਆਰਪੁਰ, ਪੰਜਾਬ ਦੇ ਰਹਿਣ ਵਾਲੇ ਵਰਲਡ ਕੱਪ ਗੋਲਡ ਮੈਡਲਿਸਟ ਨੇ ਇਕ ਛੋਟੇ ਜਿਹੇ ਸਰਹੱਦੀ ਸ਼ਹਿਰ ਤੋਂ ਨੈਸ਼ਨਲ ਪੋਡੀਅਮ ਤੱਕ ਦੇ ਆਪਣੇ ਸਫਰ ਦੇ ਬਾਰੇ ਵਿਚ ਦੱਸਿਆ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਨਵੀਂ ਸ਼ੂਟਿੰਗ ਲੀਗ ਆਫ ਇੰਡੀਆ ਇਸ ਖੇਡ ਦੇ ਭਵਿੱਖ ਨੂੰ ਬਦਲ ਸਕਦੀ ਹੈ।
