ਰਾਸ਼ਟਰੀ ਪੈਰਾ ਤੈਰਾਕੀ: ਮਹਾਰਾਸ਼ਟਰ ਬਣਿਆ ਚੈਂਪੀਅਨ, ਕਰਨਾਟਕ ਰਿਹਾ ਉਪ ਜੇਤੂ
Monday, Mar 28, 2022 - 01:21 PM (IST)
![ਰਾਸ਼ਟਰੀ ਪੈਰਾ ਤੈਰਾਕੀ: ਮਹਾਰਾਸ਼ਟਰ ਬਣਿਆ ਚੈਂਪੀਅਨ, ਕਰਨਾਟਕ ਰਿਹਾ ਉਪ ਜੇਤੂ](https://static.jagbani.com/multimedia/2016_11image_12_10_249110000swimming-pool-873345_960_720.jpg)
ਉਦੈਪੁਰ (ਭਾਸ਼ਾ)- ਮਹਾਰਾਸ਼ਟਰ ਨੇ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਥੇ ਆਯੋਜਿਤ 21ਵੀਂ ਪੈਰਾ ਤੈਰਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ, ਜਦਕਿ ਕਰਨਾਟਕ ਦੀ ਟੀਮ ਦੂਜੇ ਸਥਾਨ 'ਤੇ ਰਹੀ। ਪ੍ਰਬੰਧਕਾਂ ਦੇ ਬਿਆਨ ਮੁਤਾਬਕ ਮਹਾਰਾਸ਼ਟਰ 386 ਅੰਕਾਂ ਨਾਲ ਸਿਖ਼ਰ 'ਤੇ ਰਿਹਾ, ਜਦਕਿ ਕਰਨਾਟਕ ਨੇ ਕੁੱਲ 317 ਅੰਕ ਬਣਾਏ। ਪੱਛਮੀ ਬੰਗਾਲ ਤੀਜੇ ਅਤੇ ਹਰਿਆਣਾ ਚੌਥੇ 'ਤੇ ਰਿਹਾ। ਇਹ ਤਿੰਨ ਰੋਜ਼ਾ ਮੁਕਾਬਲਾ ਨਾਰਾਇਣ ਸੇਵਾ ਸੰਸਥਾਨ ਵੱਲੋਂ ਪੈਰਾਲੰਪਿਕ ਕਮੇਟੀ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਹਰਭਜਨ ਸਿੰਘ ਵੱਲੋਂ 'ਆਪ' ਹਾਈਕਮਾਨ ਦਾ ਧੰਨਵਾਦ, ਕਿਹਾ-ਪੰਜਾਬ ਪ੍ਰਤੀ ਦੇਵਾਂਗਾ ਸਭ ਤੋਂ ਬਿਹਤਰ ਸੇਵਾਵਾਂ
ਬਿਆਨ ਮੁਤਾਬਕ ਸਬ-ਜੂਨੀਅਰ ਵਰਗ ਦੀ ਵਿਅਕਤੀਗਤ ਸ਼੍ਰੇਣੀ ਵਿਚ ਮੁੰਡਿਆਂ ਦੇ ਵਰਗ ਵਿਚ ਗੁਜਰਾਤ ਦੇ ਵਿਓਮ ਪਾਵਾ ਅਤੇ ਕੁੜੀਆਂ ਦੇ ਵਰਗ ਵਿਚ ਮਹਾਰਾਸ਼ਟਰ ਦੀ ਰੀਆ ਪਟੇਲ, ਜੂਨੀਅਰ ਵਰਗ ਵਿਚ ਮੁੰਡਿਆਂ ਵਿਚ ਕਰਨਾਟਕ ਦੇ ਤੇਜਸ ਨੰਦ ਕੁਮਾਰ ਅਤੇ ਕੁੜੀਆਂ ਦੇ ਵਰਗ ਵਿਚ ਪੀ.ਸੀ.ਆਈ. ਦੀ ਪ੍ਰਤੀਿਨਧਤਾ ਕਰ ਰਹੀ ਸਾਥੀ ਮੰਡਲ, ਜਦਕਿ ਸੀਨੀਅਰ ਵਰਗ ਵਿਚ ਪੁਰਸ਼ਾਂ ਵਿਚ ਆਂਧਰਾਂ ਪ੍ਰਦੇਸ਼ ਦੇ ਅੰਨਾ ਪੁਰੇਡੀ ਅਤੇ ਮਹਿਲਾ ਵਰਗ ਵਿਚ ਰਾਜਸਥਾਨ ਦੀ ਸਾਧਨਾ ਮਲਿਕ ਨੂੰ ਸਰਵਸ੍ਰੇਸ਼ਠ ਤੈਰਾਕ ਐਲਾਨਿਆ ਗਿਆ ਹੈ। ਇਸ 3 ਰੋਜ਼ਾ ਮੁਕਾਬਲੇ ਵਿਚ ਕੁੱਲ 245 ਈਵੈਂਟ ਕਰਵਾਏ ਗਏ, ਜਿਨ੍ਹਾਂ ਵਿਚ ਦਿਵਿਆਂਗ ਦੀ ਦ੍ਰਿਸ਼ਟੀ ਨਾਲ ਵਰਗੀਕ੍ਰਿਤ 14 ਸ਼੍ਰੇਣੀਆਂ ਵਿਚ 306 ਪੁਰਸ਼ ਅਤੇ 77 ਮਹਿਲਾ ਖਿਡਾਰੀਆਂ ਨੇ ਹਿੱਸਾ ਲਿਆ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।