ਫੁੱਟਬਾਲ ਦੀ ਨੈਸ਼ਨਲ ਖਿਡਾਰਨ ਨੇ ਕੀਤੀ ਆਤਮ-ਹੱਤਿਆ
Wednesday, Mar 06, 2019 - 01:27 AM (IST)

ਕੈਥਲ (ਜ. ਬ.)— ਫੁੱਟਬਾਲਰ ਦੀ ਉਭਰਦੀ ਮਹਿਲਾ ਨੈਸ਼ਨਲ ਖਿਡਾਰੀ ਨੇ ਆਤਮ-ਹੱਤਿਆ ਕਰ ਲਈ। ਪਰਿਵਾਰ ਨੇ ਪਿੰਡ ਦੇ ਹੀ ਇਕ ਨੌਜਵਾਨ 'ਤੇ ਆਤਮ-ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਾਇਆ। ਪੁਲਸ ਨੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਸੰਦੀਪ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂੰਡਰੀ ਦੇ ਇਕ ਪਿੰਡ ਦੀ 19 ਸਾਲਾ ਬੀ. ਏ. ਪਾਰਟ-1 ਦੀ ਵਿਦਿਆਰਥਣ ਮੰਗਲਵਾਰ ਸਵੇਰੇ ਪੱਖੇ ਨਾਲ ਲਟਕਦੀ ਮਿਲੀ। ਪਰਿਵਾਰ ਨੇ ਜਦੋਂ ਉਸ ਨੂੰ ਸੰਭਾਲਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਫੁੱਟਬਾਲ ਵਿਚ ਵਿਦਿਆਰਥਣ ਨੈਸ਼ਨਲ ਪੱਧਰ ਤਕ ਖੇਡ ਚੁੱਕੀ ਸੀ।