ਨੈਸ਼ਨਲ ਫੁੱਟਬਾਲ ਲੀਗ ’ਚ ਭਾਰਤੀ ਮੂਲ ਦੇ ਪਹਿਲੇ ਕੋਆਰਡੀਨੇਟਰ ਬਣੇ ਸੀਨ ਦੇਸਾਈ

01/26/2021 4:21:28 PM

ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੇ ਅਮਰੀਕੀ ਸੀਨ ਦੇਸਾਈ ਨੂੰ ਫੁੱਟਬਾਲ ਟੀਮ ਸ਼ਿਕਾਗੋ ਬੀਅਰਜ਼ ਦੀ ਰੱਖਿਆ ਲਈ ਨਵਾਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਦੇਸਾਈ ਨੈਸ਼ਨਲ ਫੁੱਟਬਾਲ ਲੀਗ (ਐਨ.ਐਫ.ਐਲ.) ਵਿਚ ਇਹ ਅਹੁਦਾ ਸੰਭਾਲਣ ਵਾਲੇ ਭਾਰਤੀ ਮੂਲ ਦੇ ਪਹਿਲੇ ਨਾਗਰਿਕ ਬਣ ਗਏ ਹਨ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਪਹਿਲਵਾਨ ਵਰਿੰਦਰ ਸਿੰਘ ਸਮੇਤ 6 ਖਿਡਾਰੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ

ਪਿਛਲੇ ਹਫ਼ਤੇ ਸ਼ਿਕਾਗੋ ਬੀਅਰਜ਼ ਨੇ 37 ਸਾਲਾ ਦੇਸਾਈ ਨੂੰ ਰੱਖਿਆ ਕੋਆਰਡੀਨੇਟਰ ਦੇ ਅਹੁਦੇ ’ਤੇ ਤਾਇਨਾਤ ਕੀਤਾ। ਇਸ ਤੋਂ ਪਹਿਲਾਂ ਉਹ ‘ਸੇਫ਼ਟੀ ਕੋਚ’ਚ ਦੇ ਅਹੁਦੇ ’ਤੇ ਤਾਇਨਾਤ ਸਨ। ਉਹ ਚਕ ਪੈਗਾਨੋ ਦੀ ਜਗ੍ਹਾ ਲੈਣਗੇ, ਜਿਸ ਨੇ ਹਾਲ ਹੀ ਵਿਚ 36 ਸਾਲ ਦੀ ਕੋਚਿੰਗ ਦੇ ਬਾਅਦ ਰਿਟਾਇਰ ਹੋਣ ਦੀ ਘੋਸ਼ਣ ਕੀਤੀ ਸੀ। ਸ਼ਿਕਾਗੋ ਬੀਅਰਜ਼ ਦੇ ਮੈਟ ਨੈਗੀ ਨੇ ਬਿਆਨ ਵਿਚ ਕਿਹਾ, ‘ਸੀਨ ਦੇਸਾਈ ਨੂੰ ਸਾਡੀ ਫੁੱਟਬਾਲ ਟੀਮ ਦੀ ਰੱਖਿਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਸੀਂ ਆਪਣੀ ਪ੍ਰਣਾਲੀ ਦੇ ਅਧੀਨ ਹੀ ਕਿਸੇ ਨੂੰ ਤਾਇਨਾਤ ਕਰਕੇ ਇਹ ਮਹੱਤਵਪੂਰਨ ਅਹੁਦਾ ਸੌਂਪ ਰਹੇ ਹਾਂ।’

ਇਹ ਵੀ ਪੜ੍ਹੋ: ਲਾਲ ਕਿਲ੍ਹੇ ’ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਸ ਨੇ ਕੀਤਾ ਲਾਠੀਚਾਰਜ, ਦਿੱਲੀ ਦੇ ਕੁੱਝ ਇਲਾਕਿਆਂ ’ਚ ਨੈੱਟ ਬੰਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News