ਐਂਟੀ ਡੋਪਿੰਗ ''ਤੇ ਰਾਸ਼ਟਰੀ ਸੰਮੇਲਨ ਅੱਜ ਤੋਂ
Wednesday, Jan 30, 2019 - 02:11 AM (IST)

ਨਵੀਂ ਦਿੱਲੀ— ਕੇਂਦਰੀ ਖੇਡ ਤੇ ਨੌਜਵਾਨ ਮਾਮਲੇ ਮੰਤਰਾਲਾ ਦੇ ਸਹਿਯੋਗ ਨਾਲ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਤੇ ਫਿਜ਼ੀਕਲ ਐੈਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ (ਪੇਫੀ) ਦੀ ਸਾਂਝੀ ਅਗਵਾਈ 'ਚ ਐਂਟੀ ਡੋਪਿੰਗ ਵਿਸ਼ੇ 'ਤੇ ਦੋ ਦਿਨਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ 'ਚ ਹੋ ਰਿਹਾ ਹੈ, ਜਿਸ ਵਿਚ ਪੂਰੇ ਦੇਸ਼ ਤੋਂ ਕਰੀਬ 1000 ਖਿਡਾਰੀ ਤੇ ਵਿਦਿਆਰਥੀ ਹਿੱਸਾ ਲੈਣਗੇ।
ਪ੍ਰੋਗਰਾਮ ਦਾ ਉਦਘਾਟਨ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ 30 ਜਨਵਰੀ ਨੂੰ ਕਰਨਗੇ।