ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ : ਸਿੰਧੂ ਫਾਈਨਲ ''ਚ
Friday, Feb 15, 2019 - 08:50 PM (IST)

ਗੁਹਾਟੀ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਅਸ਼ਮਿਤਾ ਚਾਹਿਲਾ ਦੀ ਚੁਣੌਤੀ 'ਤੇ ਸ਼ੁੱਕਰਵਾਰ ਨੂੰ 21-10, 22-20 ਨਾਲ ਕਾਬੂ ਪਾਉਂਦਿਆਂ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਚੋਟੀ ਦਰਜਾ ਪ੍ਰਾਪਤ ਸਿੰਧੂ ਨੇ ਚਾਹਿਲਾ ਨੂੰ 38 ਮਿੰਟ ਵਿਚ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਪਰੂਪੱਲੀ ਕਸ਼ਯਪ ਨੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਏ। ਸਾਬਕਾ ਚੈਂਪੀਅਨ ਸਾਇਨਾ ਨੇ ਇਕਪਾਸੜ ਮੁਕਾਬਲੇ ਵਿਚ ਭਾਰਤ ਦੀ ਸਾਬਕਾ ਨੰਬਰ ਇਕ ਖਿਡਾਰਨ ਰਹੀ ਮੁੰਬਈ ਦੀ ਨੇਹਾ ਪੰਡਿਤ ਨੂੰ 21-10, 21-10 ਨਾਲ ਹਰਾਇਆ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਦਾ ਸਾਹਮਣਾ ਹੁਣ ਨਾਗਪੁਰ ਦੀ ਕੁਆਲੀਫਾਇਰ ਵੈਸ਼ਣਵੀ ਭਾਲੇ ਨਾਲ ਹੋਵੇਗਾ, ਜਿਹੜੀ ਪਿਛਲੇ ਸਾਲ ਭਾਰਤ ਦੀ ਉਬੇਰ ਕੱਪ ਟੀਮ ਵਿਚ ਸੀ।