ਧੋਨੀ ਨੇ ਮੈਨੂੰ ਹੌਲੀ ਬਾਊਂਸਰ, ਕਟਰ ਪਾਉਣ ਨੂੰ ਕਿਹਾ ਤੇ ਇਸ ਦਾ ਫਾਇਦਾ ਹੋਇਆ : ਨਟਰਾਜਨ
Thursday, Apr 08, 2021 - 03:33 AM (IST)

ਨਵੀਂ ਦਿੱਲੀ- ਖੱਬੇ ਹੱਥ ਦੇ ਯਾਰਕਰ ਮਾਹਿਰ ਟੀ. ਨਟਰਾਜਨ ਨੇ ਕਿਹਾ ਕਿ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਆਈ. ਪੀ. ਐੱਲ. ਦੌਰਾਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸ ਨੂੰ ਹੌਲੀ ਬਾਊਂਸਰ ਅਤੇ ਕਟਰ ਪਾਉਣ ਦੀ ਸਲਾਹ ਦਿੱਤੀ ਸੀ, ਜਿਸ ਨਾਲ ਉਨ੍ਹਾਂ ਨੂੰ ਆਪਣਾ ਹੁਨਰ ਨਿਖਾਰਨ ’ਚ ਮਦਦ ਮਿਲੀ। 30 ਸਾਲ ਦੇ ਨਟਰਾਜਨ ਨੇ ਪਿਛਲੇ ਆਈ. ਪੀ. ਐੱਲ. ’ਚ ਤੇਜ਼ ਗੇਂਦਬਾਜ਼ਾਂ ਵਿਚਾਲੇ ਸਭ ਤੋਂ ਜ਼ਿਆਦਾ 71 ਯਾਰਕਰ ਸੁੱਟੀਆਂ ਅਤੇ ਉਹ ਧੋਨੀ ਅਤੇ ਏ. ਬੀ. ਡਿਵੀਲੀਅਰਸ ਵਰਗੇ ਵੱਡੇ ਨਾਵਾਂ ਨੂੰ ਆਊਟ ਕਰਨ ’ਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- RSA v PAK : ਦੱ. ਅਫਰੀਕਾ ਨੂੰ ਹਰਾ ਪਾਕਿ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼
ਨਟਰਾਜਨ ਨੇ ਕਿਹਾ ਕਿ ਧੋਨੀ ਵਰਗੇ ਖਿਡਾਰੀ ਨਾਲ ਗੱਲ ਕਰਨੀ ਹੀ ਆਪਣੇ ਆਪ ’ਚ ਵੱਡੀ ਗੱਲ ਹੈ। ਉਸ ਨੇ ਮੇਰੇ ਨਾਲ ਫਿੱਟਨੈੱਸ ਬਾਰੇ ਗੱਲਬਾਤ ਕੀਤੀ ਅਤੇ ਮੈਨੂੰ ਉਤਸਾਹਿਤ ਵੀ ਕੀਤਾ। ਉਸ ਨੇ ਕਿਹਾ ਕਿ ਤਜ਼ੁਰਬੇ ਨਾਲ ਮੈਂ ਵਧੀਆ ਹੁੰਦਾ ਜਾਵਾਂਗਾ। ਉਸ ਨੇ ਕਿਹਾ ਕਿ ਹੌਲੀ ਬਾਊਂਸਰਸ, ਕਟਰਸ ਅਤੇ ਇਸ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕਰੋ। ਇਹ ਮੇਰੇ ਲਈ ਫਾਇਦੇਮੰਦ ਰਹੇ।
ਇਹ ਖ਼ਬਰ ਪੜ੍ਹੋ- ਸਾਨੀਆ 4 ਸਾਲ ਬਾਅਦ ‘ਟਾਪ’ ਯੋਜਨਾ ’ਚ ਸ਼ਾਮਿਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।