ਪਾਕਿਸਤਾਨ ਟੀਮ ਨਾਲ ਨਿਊਜ਼ੀਲੈਂਡ ਦੌਰੇ ''ਤੇ ਜਾਣਗੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ

09/30/2022 1:32:28 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਕੋਵਿਡ-19 ਮਹਾਮਾਰੀ ਨਾਲ ਸਬੰਧਤ ਦੋ ਦਿਨ ਦਾ ਕੁਆਰੰਟੀਨ ਪੂਰਾ ਕਰਨ ਤੋਂ ਬਾਅਦ ਅਗਲੇ ਹਫ਼ਤੇ ਨਿਊਜ਼ੀਲੈਂਡ ਦੇ ਦੌਰੇ ‘ਤੇ ਟੀਮ ਨਾਲ ਯਾਤਰਾ ਕਰਨਗੇ। ਕੋਰੋਨਾ ਵਾਇਰਸ ਟੈਸਟ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਾਹ ਨੂੰ ਇੰਗਲੈਂਡ ਖ਼ਿਲਾਫ਼ ਸੱਤ ਮੈਚਾਂ ਦੀ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਆਖ਼ਰੀ ਦੋ ਮੈਚਾਂ ਲਈ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਨਿਮੋਨੀਆ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਿਚ ਦੋ ਰਾਤਾਂ ਬਿਤਾਈਆਂ ਸਨ। ਇਸ ਤੇਜ਼ ਗੇਂਦਬਾਜ਼ ਨੇ ਇੱਕ ਟਵੀਟ ਵਿੱਚ ਦੱਸਿਆ ਕਿ ਉਹ 'ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਬਿਮਾਰੀ ਤੋਂ ਠੀਕ ਹੋ ਰਹੇ ਹਨ'।

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਕਿ ਸ਼ਾਹ ਘਰੇਲੂ ਆਈਸੋਲੇਸ਼ਨ ਦੌਰਾਨ ਕੋਵਿਡ-19 ਦੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨਗੇ ਅਤੇ ਕ੍ਰਿਕਟ ਬੋਰਡ ਦੀ ਮੈਡੀਕਲ ਕਮੇਟੀ ਦੀ ਨਿਗਰਾਨੀ ਹੇਠ ਰਹਿਣਗੇ। ਪਾਕਿਸਤਾਨ ਦੀ ਟੀਮ ਸੋਮਵਾਰ ਤੜਕੇ ਨਿਊਜ਼ੀਲੈਂਡ ਲਈ ਰਵਾਨਾ ਹੋਵੇਗੀ। ਟੀਮ ਨੂੰ ਇਸ ਦੌਰੇ 'ਤੇ ਤਿਕੋਣੀ ਟੀ-20 ਸੀਰੀਜ਼ 'ਚ ਹਿੱਸਾ ਲੈਣਾ ਹੈ, ਜਿਸ 'ਚ ਨਿਊਜ਼ੀਲੈਂਡ ਦੇ ਨਾਲ-ਨਾਲ ਬੰਗਲਾਦੇਸ਼ ਵੀ ਸ਼ਾਮਲ ਹੈ। ਪਾਕਿਸਤਾਨ ਦੀ ਟੀਮ ਇੱਥੋਂ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਸ਼ਾਹ ਨੂੰ ਛਾਤੀ 'ਚ ਦਰਦ ਅਤੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਦੇਰ ਰਾਤ ਲਾਹੌਰ ਦੇ ਹਸਪਤਾਲ 'ਚ ਦਾਖ਼ਰ ਕਰਾਉਣਾ ਪਿਆ ਸੀ। ਪਾਕਿਸਤਾਨ ਦੀ ਟੀਮ ਫਿਲਹਾਲ ਸੀਰੀਜ਼ 'ਚ 3-2 ਨਾਲ ਅੱਗੇ ਹੈ। ਇਸ ਦੇ ਬਾਕੀ ਬਚੇ ਦੋਵੇਂ ਮੈਚ ਲਾਹੌਰ ਵਿਚ ਸ਼ੁੱਕਰਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ।


cherry

Content Editor

Related News