IOA ਪ੍ਰਧਾਨ ਨਰਿੰਦਰ ਬੱਤਰਾ ਨੇ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ''ਤੇ SAG ਨੂੰ ਲਿਖੀ ਚਿੱਠੀ

Saturday, Jul 27, 2019 - 02:51 PM (IST)

IOA ਪ੍ਰਧਾਨ ਨਰਿੰਦਰ ਬੱਤਰਾ ਨੇ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ''ਤੇ SAG  ਨੂੰ ਲਿਖੀ ਚਿੱਠੀ

ਸਪੋਰਟਸ ਡੈਸਕ— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਪ੍ਰਧਾਨ ਨਰਿੰਦਰ ਬਤਰਾ ਨੇ ਸ਼ੁੱਕਰਵਾਰ ਨੂੰ ਗੋਆ ਖੇਡ ਅਥਾਰਿਟੀ ਦੇ ਕਾਰਜਕਾਰੀ ਨਿਰਦੇਸ਼ਕ ਐੱਮ. ਪ੍ਰਭੂ ਦੇਸਾਈ ਨੂੰ ਚਿੱਠੀ ਲਿਖ ਕੇ ਸੂਬੇ ਦੇ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਨ 'ਚ ਅਸਮਰਥਾ ਜਤਾਉਣ 'ਤੇ ਨਿਰਾਸ਼ਾ ਜਤਾਈ। ਚਿੱਠੀ 'ਚ ਬੱਤਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਗੈਰਹਾਜ਼ਰੀ 'ਚ ਗੋਆ ਸੂਬਾ ਸੰਘ (ਐੱਮ.ਏ.ਜੀ.) ਅਤੇ ਆਈ.ਓ.ਏ. ਵਿਚਾਲੇ ਸਾਰੇ ਤਰ੍ਹਾਂ ਦਾ ਸੰਵਾਦ ਜਨਰਲ ਸਕੱਤਰ ਰਾਜੀਵ ਮਹਿਤਾ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਬੱਤਰਾ 20 ਅਗਸਤ ਤਕ ਦੇਸ਼ ਤੋਂ ਬਾਹਰ ਰਹਿਣਗੇ।
PunjabKesari
ਬੱਤਰਾ ਨੇ ਚਿੱਠੀ 'ਚ ਲਿਖਿਆ, ''ਮੈਂ ਤੁਹਾਡੇ ਸੰਵਾਦ ਦੇ ਤਰੀਕੇ ਤੋਂ ਨਿਰਾਸ਼ ਹਾਂ ਜਿਸ ਨਾਲ ਤੁਹਾਡੇ ਲਿਖਤੀ ਸੰਵਾਦ 'ਚ ਅਪ੍ਰਪੱਕਤਾ ਪ੍ਰਗਟ ਹੁੰਦੀ ਹੈ। ਗੋਆ ਸਰਕਾਰ ਦੇ ਅਧਿਕਾਰੀਆਂ ਨੇ ਇਹ ਅਜੀਬੋਗਰੀਬ ਸਥਿਤੀ ਪੈਦਾ ਕੀਤੀ ਕਿਉਂਕਿ ਤੁਸੀਂ ਆ ਕੇ ਆਈ.ਓ.ਏ. ਨੂੰ ਸਾਰੀਆਂ ਚੀਜ਼ਾਂ ਦਾ ਵਾਅਦਾ ਕਰਦੇ ਹੋ ਅਤੇ ਫਿਰ ਗੋਆ ਦੇ ਮੁੱਖਮੰਤਰੀ ਅਤੇ ਮੁੱਖ ਸਕੱਤਰ ਦੇ ਸਾਹਮਣੇ ਪਿੱਛੇ ਹੱਟ ਜਾਂਦੇ ਹੋ ਅਤੇ ਹਰ ਚੀਜ਼ ਤੋਂ ਇਨਕਾਰ ਕਰਦੇ ਹੋ। ਝੂਠ ਬੋਲਣ ਦੀ ਸਮੱਸਿਆ ਗੋਆ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੈ ਅਤੇ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਵੱਲੋਂ ਚੀਜ਼ਾਂ ਨੂੰ ਸੁਧਾਰੋ।'' ਉਨ੍ਹਾਂ ਕਿਹਾ, ''ਮੈਂ ਇਸ ਚਿੱਠੀ ਨੂੰ ਮੇਰੇ ਸਾਥੀ ਅਤੇ ਆਈ.ਓ.ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਫਾਰਵਰਡ ਕਰ ਰਿਹਾ ਹਾਂ। ਉਹ ਇਸ ਮੁੱਦੇ ਤੋਂ ਪੂਰੀ ਤਰ੍ਹਾਂ ਜਾਣੂ ਹਨ।''


author

Tarsem Singh

Content Editor

Related News