ਵਿਕਟੋਰੀਆ ਨੂੰ ਹਰਾ ਕੇ ਓਸਾਕਾ ਪੈਨ ਪੈਸੇਫਿਕ ਓਪਨ ਦੇ ਕੁਆਟਰ ਫਾਈਨਲ 'ਚ

Thursday, Sep 19, 2019 - 12:18 PM (IST)

ਵਿਕਟੋਰੀਆ ਨੂੰ ਹਰਾ ਕੇ ਓਸਾਕਾ ਪੈਨ ਪੈਸੇਫਿਕ ਓਪਨ ਦੇ ਕੁਆਟਰ ਫਾਈਨਲ 'ਚ

ਸਪੋਰਸਟ ਡੈਸਕ— ਜਾਪਾਨ ਦੀ ਟੈਨਿਸ ਸਟਾਰ ਨਾਓਮੀ ਓਸਾਕਾ ਨੇ ਬੁਲਗਾਰੀਆ ਦੀ ਕੁਆਲੀਫਾਇਰ ਵਿਕਟੋਰੀਆ ਟੋਮੋਵਾ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਪੈਨ ਪੈਸੇਫਿਕ ਓਪਨ ਦੇ ਕੁਆਟਰ ਫਾਈਨਲ 'ਚ ਪਹੁੰਚ ਗਈ। ਟੂਰਨਾਮੈਂਟ 'ਚ ਪਹਿਲੀ ਵਾਰ ਖੇਡਣ ਉਤਰੀ ਟਾਪ ਦੀ ਰੈਂਕਿੰਗ ਦੀ ਓਸਾਕਾ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਦੌਰ 'ਚ ਦੁਨੀਆ ਦੀ 181ਵੇਂ ਨੰਬਰ ਦੀ ਟੋਮੋਵਾ ਨੂੰ 7-5, 6-3 ਨਾਲ ਹਰਾ ਦਿੱਤਾ।PunjabKesari
2016 ਅਤੇ 2018 'ਚ ਉਪ ਜੇਤੂ ਰਹੀ ਓਸਾਕਾ ਆਪਣੀ ਘਰੇਲੂ ਜ਼ਮੀਨ 'ਤੇ ਪਹਿਲੀ ਖਿਤਾਬੀ ਜਿੱਤ ਦੀ ਤਲਾਸ਼ 'ਚ ਹੈ। ਓਸਾਕਾ ਸਾਲ ਦੇ ਆਖਰੀ ਗਰੈਂਡਸਲੈਮ ਟੂਰਨਾਮੈਂਟ ਯੂ. ਐੱਸ. ਓਪਨ 'ਚ ਆਖਰੀ-16 'ਚ ਹਾਰ ਕੇ ਬਾਹਰ ਹੋ ਗਈ ਸੀ। ਉਨ੍ਹਾਂ ਨੇ ਪਹਿਲੇ ਸੈੱਟ 'ਚ ਹੌਲੀ ਸ਼ੁਰੂਆਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਜਲਦੀ ਹੀ ਉਨ੍ਹਾਂ ਨੇ ਆਪਣੀ ਰਫਤਾਰ ਫੜ ਲਈ। ਜਾਪਾਨ 'ਚ ਓਸਾਕਾ ਦੀ ਮੁੱਖ ਚੁਣੌਤੀ ਦੁਨੀਆ ਦੇ ਟਾਪ-10 ਖਿਡਾਰੀਆਂ 'ਚ ਸ਼ਾਮਲ ਨੀਦਰਲੈਂਡਸ ਦੀ ਕਿਕੀ ਬਰਟੇਸ ਅਤੇ ਅਮਰੀਕਾ ਦੀ ਸਲੋਨੇ ਸਟੀਫੰਸ ਤੋਂ ਮਿਲੇਗੀ।PunjabKesari


Related News