ਨਾਓਮੀ ਓਸਾਕਾ ਚੀਨ ਓਪਨ ਦੇ ਦੂਜੇ ਦੌਰ ''ਚ

Sunday, Sep 29, 2019 - 05:24 PM (IST)

ਨਾਓਮੀ ਓਸਾਕਾ ਚੀਨ ਓਪਨ ਦੇ ਦੂਜੇ ਦੌਰ ''ਚ

ਬੀਜਿੰਗ— ਜਾਪਾਨ ਦੀ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨੇ ਐਤਵਾਰ ਨੂੰ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ ਹਰਾ ਕੇ ਚੀਨ ਓਪਨ ਟੇਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਸਾਬਕਾ ਨੰਬਰ ਇਕ ਖਿਡਾਰੀ ਅਤੇ ਚੌਥਾ ਦਰਜਾ ਪ੍ਰਾਪਤ ਓਸਾਕਾ 26 ਗਲਤੀਆਂ ਦੇ ਬਾਵਜੂਦ ਜੇਸਿਕਾ 'ਤੇ 6-3, 7-6 ਨਾਲ ਜਿੱਤ ਹਾਸਲ ਕੀਤੀ। ਹੁਣ ਓਸਾਕਾ ਦਾ ਸਾਹਮਣਾ ਜਰਮਨੀ ਦੀ ਆਂਦ੍ਰੀਆ ਪੇਤਕੋਵਿਚ ਨਾਲ ਹੋਵੇਗਾ। ਜਦਕਿ ਦੋ ਵਾਰ ਦੀ ਗ੍ਰੈਂਡਸਲੈਮ ਜੇਤੂ ਸਿਮੋਨਾ ਹਾਲੇਪ ਨੇ ਪਿੱਠ ਦੀ ਸਮੱਸਿਆ ਦੇ ਬਾਵਜੂਦ ਕੁਆਲੀਫਾਇਰ ਰੇਬੇਕਾ ਪੀਟਰਸਨ 'ਤੇ 6-1, 6-1 ਨਾਲ ਜਿੱਤ ਦਰਜ ਕੀਤੀ। ਵੀਨਸ ਵਿਲੀਅਮਸ ਨੇ ਬਾਰਬੋਰਾ ਸਟ੍ਰਾਈਕੋਵਾ 'ਤੇ 6-3, 4-6, 7-5 ਨਾਲ ਜਿੱਤ ਨਾਲ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਵੀਨਸ ਦੀ ਭੈਣ ਸੇਰੇਨਾ ਗੋਡੇ ਦੀ ਸਮੱਸਿਆ ਕਾਰਨ ਇੱਥੇ ਨਹੀਂ ਰਹੀ।


author

Tarsem Singh

Content Editor

Related News