ਮਿਆਮੀ ਓਪਨ : ਓਸਾਕਾ ਕੁਆਰਟਰ ਫ਼ਾਈਨਲ ’ਚ ਪਹੁੰਚੀ, ਬਾਰਟੀ ਆਖ਼ਰੀ ਅੱਠ ’ਚ

03/30/2021 1:51:45 PM

ਸਪੋਰਟਸ ਡੈਸਕ— ਵਿਸ਼ਵ ਰੈਂਕਿੰਗ ’ਚ ਚੋਟੀ ’ਤੇ ਕਾਬਜ਼ ਆਸਟਰੇਲੀਆਈ ਮਹਿਲਾ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਮਿਆਮੀ ਓਪਨ ਦੇ ਕੁਆਰਟਰ ਫ਼ਾਈਨਲ ’ਚ ਪਹੁੰਚ ਗਈ ਹੈ। ਸੋਮਵਾਰ ਨੂੰ ਉਨ੍ਹਾਂ ਨੇ ਪ੍ਰੀ ਕੁਰਆਰਟਰ ਫ਼ਾਈਨਲ ਮੁਕਾਬਲੇ ’ਚ ਬੇਲਾਰੂਸ ਦੀ 14ਵਾਂ ਦਰਜਾ ਤੇ ਤਿੰਨ ਵਾਰ ਦੀ ਮਿਆਮੀ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੂੰ 6-1, 1-6, 6-2 ਨਾਲ ਹਰਾਇਆ। ਬਾਰਟੀ ਦੀ ਇਹ ਤਿੰਨ ਸੈੱਟ ਵਾਲੇ ਪਿਛਲੇ 20 ਮੁਕਾਬਲਿਆ ’ਚ 17ਵੀਂ ਜਿੱਤ ਹੈ। ਬਾਰਟੀ ਦਾ ਅਗਲਾ ਮੁਕਾਬਲਾ ਆਰਯਨਾ ਸਬਲੇਂਕਾ ਨਾਲ ਹੋਵੇਗਾ।

PunjabKesariਹੋਰ ਮੁਕਾਬਲਿਆਂ ’ਚ ਦੂਜੇ ਨੰਬਰ ਦੀ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਾਰ ਰੱਖਦੇ ਹੋਏ ਲਗਾਤਾਰ 23ਵੀਂ ਜਿੱਤ ਦਰਜ ਕੀਤੀ। ਉਨ੍ਹਾਂ ਨੇ ਬੈਲਜੀਅਮ ਦੀ 16ਵਾਂ ਦਰਜਾ ਪ੍ਰਾਪਤ ਐਲਿਸ ਮਰਟੇਂਸ ਨੂੰ ਸਿੱਧੇ ਸੈੱਟਾਂ ’ਚ 6-3, 6-3 ਨਾਲ ਹਰਾ ਕੇ ਕੁਆਰਟਰ ਫ਼ਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ। ਓਸਾਕਾ ਦੇ ਸਾਹਮਣੇ ਹੁਣ ਗ੍ਰੀਸ ਦੀ ਖਿਡਾਰਨ ਮਾਰੀਆ ਸਕਕਾਰੀ ਦੀ ਚੁਣੌਤੀ ਹੋਵੇਗੀ। ਜ਼ਿਕਰਯੋਗ ਹੈ ਕਿ ਓਸਕਾ ਲਗਭਗ ਇਕ ਸਾਲ ਤੇਂ ਅਜੇਤੂ ਹੈ।

ਇਸ ਤੋਂ ਇਲਾਵਾ ਮਹਿਲਾਵਾਂ ਦੇ ਸਿੰਗਲ ਮੁਕਾਬਲੇ ’ਚ ਯੂਕ੍ਰੇਨ ਦੀ ਪੰਜਵਾਂ ਦਰਜਾ ਪ੍ਰਾਪਤ ਐਲੀਨਾ ਸਵੀਤੋਲਿਨਾ ਨੇ ਢਾਈ ਘੰਟੇ ਤਕ ਚਲੇ ਮੁਕਾਬਲੇ ’ਚ ਨੌਵਾਂ ਦਰਜਾ ਪ੍ਰਾਪਤ ਕਵੀਤੋਵਾ ਨੂੰ 2-6, 7-5, 7-5 ਨਾਲ ਹਰਾਇਆ ਤੇ ਕੁਆਰਟਰ ਫ਼ਾਈਨਲ ’ਚ ਪਹੁੰਚੀ। ਸਵਿਤੋਲਿਨਾ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਆਖ਼ਰੀ ਦੇ ਸੈੱਟ ਆਪਣ ਨਾਂ ਕਰਕੇ ਬਾਜ਼ੀ ਮਾਰੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News