ਨਾਂਤੇਸ ਕਲੱਬ ਨੇ ਸਾਲਾ ਨੂੰ ਦਿੱਤੀ ਭਾਵਨਾਤਮਕ ਸ਼ਰਧਾਂਜਲੀ

02/11/2019 2:00:41 PM

ਨਾਂਤੇਸ : ਐਮਿਲਿਆਨੋ ਸਾਲਾ ਦੇ ਸਾਬਕਾ ਕਲੱਬ ਨਾਂਤੇਸ ਨੇ ਅਰਜਨਟੀਨਾ ਦੇ ਇਸ ਸਟ੍ਰਾਈਕਰ ਨੂੰ ਭਾਵਨਾਤਮਕ ਵਿਦਾਈ ਸ਼ਰਧਾਂਜਲੀ ਦਿੱਤੀ ਜਿਸ ਦਾ ਮ੍ਰਿਤ ਸਰੀਰ ਇਸ ਹਫਤੇ ਕ੍ਰੈਸ਼ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਪਲੇਨ ਵਿਚੋਂ ਕੱਢਿਆ ਗਿਆ। ਨਾਂਤੇਸ ਦੇ ਖਿਡਾਰੀ ਫੁਲਬੈਕ ਦੀ ਜਰਸੀ ਪਾ ਕੇ ਖੇਡੇ, ਜਿਸ ਦੇ ਪਿੱਛੇ ਸਾਲਾ ਦਾ ਨਾਂ ਲਿਖਿਆ ਸੀ। ਇਹੀ ਨਹੀਂ ਮੈਚ ਦੇ ਟਿਕਟ ਦਾ ਰੇਟ ਵੀ 9 ਯੂਰੋ ਰੱਖਿਆ ਗਿਆ ਜੋ ਸਾਲਾ ਦੀ ਜਰਸੀ ਦਾ ਨੰਬਰ ਸੀ। ਉਸ ਜਰਸੀ ਨੂੰ ਹੁਣ ਹਟਾ ਦਿੱਤਾ ਗਿਆ ਹੈ।

PunjabKesari

ਮੈਚ ਤੋਂ ਪਹਿਲਾਂ ਮੈਦਾਨ ਦੇ ਮੱਧ ਵਿਚ ਸਾਲਾ ਦੀ ਤਸਵੀਰ ਰੱਖੀ ਗਈ ਸੀ। ਮੈਦਾਨ 'ਤੇ ਮੌਜੂਦ ਕਰੀਬ 37000 ਦਰਸ਼ਕਾਂ ਅਤੇ ਖਿਡਾਰੀਆਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਨਾਂਤੇਸ ਦੇ ਖਿਡਾਰੀਆਂ ਨੇ ਆਪਣੇ ਇਸ ਚਹੇਤੇ ਖਿਡਾਰੀ ਲਈ ਜਿੱਤਣ ਦਾ ਵਾਅਦਾ ਕੀਤਾ ਸੀ ਅਤੇ ਹਾਫ ਟਾਈਮ ਤੱਕ 2-0 ਨਾਲ ਬੜ੍ਹਤ ਵੀ ਬਣਾ ਲਈ ਸੀ ਪਰ ਉਸ ਦੇ ਖੇਡ 'ਤੇ ਜਜ਼ਬਾਤ ਹਾਵੀ ਹੋ ਗਏ। ਨਿਮੇਸ ਨੇ ਨਾਂਤੇਸ ਨੂੰ 4-2 ਨਾਲ ਹਰਾ ਦਿੱਤਾ।

PunjabKesari


Related News