ਜਾਰਜੀਆ ਦੀ ਨਾਨਾ ਦਗਨਿਡਜੇ ਨੇ ਜਿੱਤਿਆ ਪੰਜਵਾਂ ਫ਼ੀਡੇ ਸਪੀਡ ਚੈੱਸ ਕੁਆਲੀਫ਼ਾਇਰ

Sunday, Jun 06, 2021 - 03:21 PM (IST)

ਜਾਰਜੀਆ ਦੀ ਨਾਨਾ ਦਗਨਿਡਜੇ ਨੇ ਜਿੱਤਿਆ ਪੰਜਵਾਂ ਫ਼ੀਡੇ ਸਪੀਡ ਚੈੱਸ ਕੁਆਲੀਫ਼ਾਇਰ

ਸਪੋਰਟਸ ਡੈਸਕ— ਜਾਰਜੀਆ ਦੀ ਚੋਟੀ ਦੀ ਸ਼ਤਰੰਜ ਖਿਡਾਰੀ ਤੇ ਵਿਸ਼ਵ ਦੀ ਨੰਬਰ 8 ਗ੍ਰਾਂਡ ਮਾਸਟਰ ਨਾਨਾ ਦਿਗਨਿਡਜੇ ਮਹਿਲਾ ਸਪੀਡ ਚੈੱਸ ਦੇ ਫ਼ਾਈਨਲ ਗੇੜ  ’ਚ ਕੁਆਲੀਫ਼ਾਇਰ ਦੇ ਜ਼ਰੀਏ ਪ੍ਰਵੇਸ਼ ਕਰਨ ਵਾਲੀ ਪੰਜਵੀਂ ਖਿਡਾਰਨ ਬਣ ਗਈ ਹੈ, ਇਸ ਤੋਂ ਪਹਿਲਾਂ ਭਾਰਤ ਦੀ ਹਰਿਕਾ ਦ੍ਰੋਣਾਵੱਲੀ, ਆਰ. ਵੈਸ਼ਾਲੀ, ਯੂਕ੍ਰੇਨ ਦੀ ਉਲਿਜਾ ਉਸਮਾਕ ਤੇ ਕਜ਼ਾਕਿਸਤਾਨ ਦੀ ਬਿਬਿਸਾਰਾ ਅੱਸੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋਬਾਏਵਾ ਕੁਆਲੀਫ਼ਾਇਰ ਜਿੱਤ ਕੇ ਮੁੱਖ ਪੜਾਅ ’ਚ ਪ੍ਰਵੇਸ਼ ਕਰ ਚੁੱਕੀਆਂ ਹਨ ਤੇ ਹੁਣ ਆਖ਼ਰੀ ਤਿੰਨ ਕੁਆਲੀਫ਼ਾਇਰ ਅਗਲੇ ਦੋ ਦਿਨਾਂ ’ਚ ਖੇਡੇ ਜਾਣੇ ਬਾਕੀ ਹਨ। ਫ਼ਾਈਨਲ ਪਲੇਆਫ਼ ’ਚ ਨਾਨਾ ਦਗਨਿਡਜੇ ਨੇ ਰੋਮਾਨੀਆ ਦੀ ਚੋਟੀ ਦੀ ਖਿਡਾਰੀ ਲਿਲਿਤ ਮਕਰਤਚੈਨ ਨੂੰ ਟਾਈਬ੍ਰੇਕ ’ਚ  2-1 ਨਾਲ ਹਰਾਉਂਦੇ ਹੋਏ ਪੰਜਵਾਂ ਕੁਆਲੀਫ਼ਾਇਰ ਆਪਣੇ ਨਾਂ ਕੀਤਾ।

ਮਹਿਲਾ ਸਪੀਡ ਚੈੱਸ ਦੇ ਫ਼ਾਈਨਲ ਪੜਾਅ ’ਚ 10 ਜੂਨ ਤੋਂ 3 ਜੁਲਾਈ ਤਕ ਮੁਕਾਬਲੇ ਖੇਡੇ ਜਾਣਗੇ ਜਿਸ ’ਚ 8 ਖਿਡਾਰੀਆਂ ਨੂੰ ਰੈਂਕਿੰਗ ਦੇ ਆਧਾਰ ’ਤੇ ਸਿੱਧੇ ਪ੍ਰਵੇਸ਼ ਦਿੱਤਾ ਗਿਆ ਹੈ ਜਦਕਿ ਅੱਠ ਖਿਡਾਰੀਆਂ ਨੂੰ ਕੁਆਲੀਫ਼ਾਇਰ ਦੇ ਜ਼ਰੀਏ ਪ੍ਰਵੇਸ਼ ਮਿਲਣਾ ਹੈ। ਭਾਰਤ ਦੀ ਕੋਨੇਰੂ ਹੰਪੀ ਤੋਂ ਇਲਾਵਾ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਕਜ਼ੈਂਡਰਾ ਕੋਸਟੇਨਿਯੁਕ, ਬੁਲਗਾਰੀਆ ਦੀ ਐਂਟੋਨੀਆ ਸਟੇਫ਼ਾਨੋਵਾ, ਯੂਕ੍ਰੇਨ ਦੀ ਅੰਨਾ ਮੁਜਯਚੁੱਕ, ਯੂ. ਐੱਸ. ਏ. ਦੀ ਇਰਿਨਾ ਕ੍ਰਿਸ਼, ਰੂਸ ਦੀ ਲਾਗਨੋਂ ਕੋਟੇਰਯਨਾ ਨੂੰ ਵੀ ਪ੍ਰਤੀਯੋਗਿਤਾ ’ਚ ਸਿੱਧਾ ਪ੍ਰਵੇਸ਼ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਦੀ ਕੁਲ ਇਨਾਮੀ ਰਾਸ਼ੀ 64,000 ਯੂ. ਐੱਸ. ਡਾਲਰ ਰੱਖੀ ਗਈ ਹੈ।                                      


author

Tarsem Singh

Content Editor

Related News