ਇੰਡੀਅਨ ਵੇਲਜ਼ ਟੂਰਨਾਮੈਂਟ ''ਚ ਨਕਾਸ਼ਿਮਾ ਨੇ ਇਸਨਰ ਨੂੰ ਹਰਾਇਆ
Thursday, Mar 09, 2023 - 04:10 PM (IST)

ਇੰਡੀਅਨ ਵੇਲਸ- ਬ੍ਰੈਂਡਨ ਨਕਾਸ਼ਿਮਾ ਨੇ ਬੁੱਧਵਾਰ ਨੂੰ ਇੱਥੇ ਆਲ-ਅਮਰੀਕਨ ਮੈਚ 'ਚ ਜੌਨ ਇਸਨਰ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਬੀਐੱਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਨਕਾਸ਼ਿਮਾ ਨੇ ਮੈਚ ਦੀ ਇਕਮਾਤਤਰ ਸਰਵਿਸ ਤੋੜਦੇ ਹੋਏ ਇਸਨਰ ਨੂੰ 7-6, 6-3 ਨਾਲ ਹਰਾਇਆ।
ਇਸਨਰ ਨੇ ਮੈਚ ਵਿੱਚ ਕੁੱਲ 25 ਅਨਫੋਰਸਡ ਗਲਤੀਆਂ ਕੀਤੀਆਂ, ਜਿਸ ਵਿੱਚ ਸੱਤ ਡਬਲ ਫਾਲਟ ਵੀ ਸ਼ਾਮਲ ਹਨ। ਦੂਜੇ ਪਾਸੇ 21 ਸਾਲਾ ਨਕਾਸ਼ਿਮਾ ਨੇ ਮੈਚ ਵਿੱਚ ਸਿਰਫ਼ ਸੱਤ ਗ਼ਲਤੀਆਂ ਕੀਤੀਆਂ। ਵਿਸ਼ਵ ਦੇ 48ਵੇਂ ਨੰਬਰ ਦੇ ਖਿਡਾਰੀ ਨਕਾਸ਼ਿਮਾ ਨੂੰ ਅਗਲੇ ਗੇੜ ਵਿੱਚ 2022 ਦੇ ਯੂਐਸ ਓਪਨ ਚੈਂਪੀਅਨ ਅਤੇ ਵਿਸ਼ਵ ਦੇ ਸਾਬਕਾ ਨੰਬਰ ਇੱਕ ਦਾਨਿਲ ਮੇਦਵੇਦੇਵ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਲਗਾਤਾਰ 14 ਮੈਚ ਜਿੱਤਣ ਵਾਲੇ ਮੇਦਵੇਦੇਵ ਨੇ ਆਪਣੇ ਪਿਛਲੇ ਤਿੰਨ ਟੂਰਨਾਮੈਂਟ ਜਿੱਤੇ ਹਨ। ਉਸ ਨੂੰ ਪਹਿਲੇ ਦੌਰ 'ਚ ਬਾਈ ਮਿਲੀ। ਮਹਿਲਾ ਵਰਗ 'ਚ ਵਿਸ਼ਵ ਦੀ 427ਵੇਂ ਨੰਬਰ ਦੀ ਖਿਡਾਰਨ ਯੇਵਗੇਨੀਆ ਰੋਡੀਨਾ ਨੇ 68ਵੇਂ ਨੰਬਰ ਦੀ ਖਿਡਾਰਨ ਐਲੀਜ਼ ਕੋਰਨੇਟ ਨੂੰ 6-2, 7-5 ਨਾਲ ਹਰਾਇਆ ਜਦਕਿ ਵੈਂਗ ਸ਼ਿਨਿਊ ਨੇ ਏਲੀਸੇ ਮਰਟੇਨਸ ਨੂੰ 6-3, 6-1 ਨਾਲ ਹਰਾ ਕੇ ਬਾਹਰ ਦਾ ਰਸਦਾ ਦਿਖਾ ਦਿੱਤਾ।
ਸ਼ੈਲਬੀ ਰੋਜਰਸ ਨੇ ਵਾਈਲਡ ਕਾਰਡ ਹੋਲਡਰ ਕੇਟੀ ਵੋਲੀਨੇਟਸ ਨੂੰ 6-4, 4-6, 6-1 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਮਾਰਕੋਸ ਗਿਰੋਨ ਨੇ ਅਲੈਗਜ਼ੈਂਡਰ ਕੋਵਾਸੇਵਿਚ ਨੂੰ 6-3, 7-5 ਨਾਲ, ਉਗੋ ਹੰਬਰਟ ਨੇ ਬਰਨਾਬੇ ਜ਼ਪਾਟਾ ਨੂੰ 6-2, 7-6 ਨਾਲ, ਜੇਸਨ ਕੁਬਲਰ ਨੇ ਲੋਰੇਂਜੋ ਸੋਨੇਗੋ ਨੂੰ 6-4, 7-6 ਨਾਲ ਹਰਾਇਆ ਜਦਕਿ ਆਸਕਰ ਓਟੇ ਨੇ ਲਾਸਜੋ ਜਾਇਰ ਨੂੰ 6-3, 7-5 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।