ਨਾਗਲ ਅਮਰੀਕੀ ਓਪਨ ਕੁਆਲੀਫਾਇੰਗ ਟੂਰਨਾਮੈਂਟ ਦੇ ਦੂਜੇ ਦੌਰ ''ਚ
Wednesday, Aug 21, 2019 - 06:18 PM (IST)

ਸਪੋਰਸਟ ਡੈਸਕ— ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅਮਰੀਕੀ ਓਪਨ ਕੁਆਲੀਫਾਇਰ 'ਚ ਜਾਪਾਨ ਦੇ ਤਤਸੁਮ ਇਤਨਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਗਰੈਂਡ ਸਲੈਮ ਕੁਆਲੀਫਾਇੰਗ ਟਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ। ਨਾਗਲ ਨੇ 133ਵੀਂ ਰੈਂਕਿੰਗ ਵਾਲੇ ਆਪਣੇ ਵਿਰੋਧੀ ਨੂੰ ਇਕ ਘੰਟੇ 52 ਮਿੰਟ ਤੱਕ ਚੱਲੇ ਮੁਕਾਬਲੇ 'ਚ 7-6,6-2 ਨਾਲ ਹਰਾਇਆ। ਪਿਛਲੇ ਸਾਲ ਉਹ ਆਸਟਰੇਲੀਆਈ ਓਪਨ, ਫਰੈਂਚ ਓਪਨ ਅਤੇ ਵਿੰਬਲਡਨ ਕੁਆਲੀਫਾਇੰਗ ਦੌਰ ਦੇ ਮੁਕਾਬਲੇ ਖੇਡੇ ਸਨ। ਪਰ ਇਕ ਵੀ ਜਿਤ ਦਰਜ ਨਾ ਕਰ ਸਕੇ। ਹੁਣ ਉਨ੍ਹਾਂ ਦਾ ਸਾਹਮਣਾ ਵਰਲਡ ਰੈਂਕਿੰਗ 'ਚ 192ਵੇਂ ਸਥਾਨ 'ਤੇ ਕਾਬਿਜ ਕਨੇਡਾ ਦੇ ਪੀਟਰ ਪੋਲਾਂਸਕੀ ਨਾਲ ਹੋਵੇਗਾ।