ਨਾਗਲ ਤੇ ਰਾਮਕੁਮਾਰ US ਓਪਨ ਦੇ ਕੁਆਲੀਫਾਇਰ ’ਚ ਹਾਰੇ

08/26/2021 2:55:50 AM

ਨਿਊਯਾਰਕ- ਭਾਰਤ ਦੇ ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਦੋਨੋਂ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਕੁਆਲੀਫਾਇਰ ਦੇ ਪੁਰਸ਼ ਸਿੰਗਲ ਦੇ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਏ ਹਨ। ਇਸ ਤਰ੍ਹਾਂ ਭਾਰਤੀ ਟੈਨਿਸ ਖਿਡਾਰੀਆਂ ਦਾ ਗ੍ਰੈਂਡ ਸਲੈਮ ਪ੍ਰਤੀਯੋਗਿਤਾਵਾਂ ’ਚ ਸੰਘਰਸ਼ ਵੀ ਜਾਰੀ ਰਿਹਾ। ਨਾਗਲ ਨੂੰ ਅਰਜਨਟੀਨਾ ਦੇ ਜੁਆਨ ਪਾਬਲੋ ਫਿਕੋਵਿਚ ਕੋਲੋਂ 5-7, 6-4, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ


ਰਾਜਕੁਮਾਰ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ 2 ਘੰਟੇ 35 ਮਿੰਟ ਤੱਕ ਚੱਲੇ ਮੈਚ ’ਚ ਰੂਸ ਦੇ ਇਵਗੇਨੀ ਡੋਨਸਕੋਯ ਕੋਲੋਂ 6-4, 6-7 (1), 4-6 ਨਾਲ ਹਾਰ ਗਿਆ। ਰਾਮਕੁਮਾਰ ਦਾ 2014 ਤੋਂ ਲੈ ਕੇ ਹੁਣ ਤੱਕ ਗ੍ਰੈਂਡ ਸਲੈਮ ਦੇ ਮੁੱਖ ਡਰਾਅ ਜਗ੍ਹਾ ਬਣਾਉਣ ਦਾ ਇਹ 21ਵਾਂ ਯਤਨ ਸੀ। ਪੁਰਸ਼ ਸਿੰਗਲ ਕੁਆਲੀਫਾਇਰ ’ਚ ਹੁਣ ਭਾਰਤੀਆਂ ਦੀ ਨਜ਼ਰਾਂ ਪ੍ਰਜਨੇਸ਼ ਗੁਣੇਸ਼ਰਨ ’ਤੇ ਟਿਕੀਆਂ ਰਹਿਣਗੀਆਂ, ਜੋ ਕੈਨੇਡਾ ਦੇ ਬ੍ਰਾਇਡਨ ਸ਼ਨਰ ਵਿਰੁੱਧ ਕੋਰਟ ’ਤੇ ਉਤਰੇਗਾ। ਅੰਕਿਤਾ ਰੈਨਾ ਵੀ ਮਹਿਲਾ ਸਿੰਗਲ ਕੁਆਲੀਫਿਰ ਦੇ ਪਹਿਲੇ ਦੌਰ ’ਚ ਅਮਰੀਕਾ ਦੀ ਜੈਮੀ ਲੋਏਬ ਕੋਲੋਂ ਹਾਰ ਕੇ ਬਾਹਰ ਹੋ ਗਈ ਹੈ।

ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News