ਨਡਾਲ ਨੂੰ ਵਾਪਸੀ ''ਤੇ ਮਿਲੀ ਹਾਰ
Thursday, Aug 18, 2022 - 12:58 PM (IST)
ਮੇਸਨ (ਅਮਰੀਕਾ), (ਏਜੰਸੀ)- ਰਾਫੇਲ ਨਡਾਲ ਦੀ ਛੇ ਹਫ਼ਤਿਆਂ ਬਾਅਦ ਕੋਰਟ ’ਤੇ ਵਾਪਸੀ ਯਾਦਗਾਰੀ ਨਹੀਂ ਰਹੀ ਕਿਉਂਕਿ ਉਸ ਨੂੰ ਇੱਥੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਬੋਰਨਾ ਕੋਰਿਚ ਤੋਂ ਤਿੰਨ ਸੈੱਟਾਂ ਵਿੱਚ ਹਾਰ ਝੱਲਣੀ ਪਈ। ਕੋਰਿਚ ਨੇ ਇਸ ਸਪੈਨਿਸ਼ ਸਟਾਰ ਨੂੰ 7-6 (9), 4-6, 6-3 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ : CM ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਤੋਂ 'ਪੰਜਾਬ ਖੇਡ ਮੇਲੇ' ਦਾ ਕਰਨਗੇ ਉਦਘਾਟਨ
ਪੁਰਸ਼ਾਂ ਦੀ ਰਿਕਾਰਡ 22 ਗ੍ਰੈਂਡ ਸਲੈਮ ਚੈਂਪੀਅਨਸ਼ਿਪ ਜਿੱਤਣ ਵਾਲਾ ਨਡਾਲ 6 ਜੁਲਾਈ ਤੋਂ ਬਾਅਦ ਪਹਿਲੀ ਵਾਰ ਕੋਰਟ 'ਤੇ ਉਤਰਿਆ। ਉਹ ਯੂਐਸ ਓਪਨ ਦੀ ਤਿਆਰੀ ਲਈ ਇਸ ਟੂਰਨਾਮੈਂਟ ਵਿੱਚ ਖੇਡ ਰਿਹਾ ਸੀ। ਇੱਥੇ ਦੂਜਾ ਦਰਜਾ ਪ੍ਰਾਪਤ ਅਤੇ ਵਿਸ਼ਵ ਵਿੱਚ ਤੀਜੇ ਨੰਬਰ ਦਾ ਖਿਡਾਰੀ 36 ਸਾਲਾ ਨਡਾਲ ਹਾਲਾਂਕਿ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ : ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ
ਇਹ ਮੈਚ ਦੋ ਘੰਟੇ 51 ਮਿੰਟ ਤੱਕ ਚੱਲਿਆ ਅਤੇ ਇਸ ਦੌਰਾਨ ਨਡਾਲ ਨੂੰ ਫਿਟਨੈੱਸ ਨਾਲ ਜੁੜੀ ਕੋਈ ਸਮੱਸਿਆ ਨਹੀਂ ਆਈ। ਇਸ ਤੋਂ ਇਲਾਵਾ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਐਂਡੀ ਮਰੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਬ੍ਰਿਟੇਨ ਦੇ ਕੈਮਰੂਨ ਨੋਰੀ ਨੇ 3-6, 6-3, 6-4 ਨਾਲ ਹਰਾਇਆ। ਇਸ ਤੋਂ ਇਲਾਵਾ ਟੇਲਰ ਫ੍ਰਿਟਜ਼ ਨੇ ਵਿੰਬਲਡਨ ਦੇ ਫਾਈਨਲਿਸਟ ਨਿਕ ਕਿਰਗਿਓਸ ਨੂੰ 6-3, 6-2 ਨਾਲ ਹਰਾਇਆ ਜਦਕਿ 19 ਸਾਲਾ ਬੇਨ ਸ਼ੈਲਟਨ ਨੇ ਪੰਜਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਉਲਰਫੇਰ ਦਾ ਸ਼ਿਕਾਰ ਬਣਾ ਕੇ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।