ਨਡਾਲ ਨੇ ਕਿਹਾ-ਵਿਆਹ ਹੋਣਾ ਤੈਅ ਪਰ ਬੱਚਿਆਂ ਦਾ ਪਤਾ ਨਹੀਂ

9/15/2019 7:10:45 PM

ਜਲੰਧਰ : ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਦੀ ਵੀਡੀਓ ਕੁਝ ਦਿਨਾਂ ਤੋਂ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿਚ ਨਡਾਲ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣਾ ਮੈਚ ਖਤਮ ਹੋਣ ਤੋਂ ਬਾਅਦ ਇਕ ਰੋਂਦੇ ਬੱਚੇ ਨੂੰ ਦਿਲਾਸਾ ਦਿੰਦਿਆਂ ਅਤੇ ਹੰਝੂ ਪੂੰਝਦਿਆਂ ਦਿਸ ਰਿਹਾ ਹੈ। ਨਡਾਲ ਨੂੰ ਬੱਚਿਆਂ ਨਾਲ ਬੇਹੱਦ ਪਿਆਰ ਹੈ। ਉਹ ਕਹਿ ਚੁੱਕਾ ਹੈ ਕਿ ਉਹ 3 ਬੱਚਿਆਂ ਦਾ ਪਿਤਾ ਬਣਨਾ ਚਾਹੁੰਦਾ ਹੈ। ਇਸ ਤੋਂ ਬਾਅਦ ਇਹ ਸਵਾਲ ਖੂਬ ਉਠਿਆ ਕਿ ਨਡਾਲ ਲੰਬੇ ਸਮੇਂ ਤੋਂ ਗਰਲਫ੍ਰੈਂਡ ਮਾਰੀਆ ਸਿਸਕਾ ਪੇਰੇਲੋ ਰਿਲੇਸ਼ਨ ਵਿਚ ਰਹਿਣ ਦੇ ਬਾਵਜੂਦ ਅਜੇ ਤਕ ਪਿਤਾ ਕਿਉਂ ਨਹੀਂ ਬਣਿਆ, ਜਦਕਿ ਉਸਦੇ ਵਿਰੋਧੀ ਰੋਜਰ ਫੈਡਰਰ 4 ਅਤੇ ਨੋਵਾਕ ਜੋਕੋਵਿਚ 2 ਬੱਚਿਆਂ ਦਾ ਪਿਤਾ ਹੈ। ਨਡਾਲ ਨੇ ਕੁਝ ਦਿਨ ਪਹਿਲਾਂ  ਹੀ ਇਸ 'ਤੇ ਜਵਾਬ ਦਿੱਤਾ।

PunjabKesari

ਉਸਨੇ ਕਿਹਾ, ''ਮੈਂ ਅਜੇ ਟੈਨਿਸ ਅਤੇ ਇਸਦੇ ਬਾਹਰ ਦੀ ਜ਼ਿੰਦਗੀ ਦਾ ਮਜ਼ਾ ਲੈ ਰਿਹਾ ਹਾਂ। ਇਸ ਹਾਲਾਤ ਵਿਚ ਸਿਰਫ ਇਹ ਕਹਿ ਸਕਦਾ ਹਾਂ ਕਿ ਮੇਰਾ ਪਰਿਵਾਰ ਜ਼ਰੂਰ ਹੋਵੇਗਾ। ਬੇਸ਼ੱਕ ਮੇਰੀ ਇਕ ਪ੍ਰੇਮਿਕਾ ਹੈ ਪਰ ਪਿਤਾ ਬਣਨ ਦਾ ਫੈਸਲਾ ਮੇਰਾ ਇਕੱਲੇ ਦਾ ਨਹੀਂ ਹੋ ਸਕਦਾ। ਪਰਿਵਾਰ ਸ਼ੁਰੂ ਕਰਨ ਲਈ ਕਈ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ।'' ਨਡਾਲ ਨੇ ਹਾਲ ਹੀ ਵਿਚ 14 ਸਾਲ ਦੇ ਪ੍ਰੇਮ ਸਬੰਧ ਦੇ ਬਾਵਜੂਦ ਗਰਲਫ੍ਰੈਂਡ ਮਾਰੀਆ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਵਿਆਹ ਇਸੇ ਸਾਲ 19 ਅਕਤੂਬਰ ਨੂੰ ਦੋਵਾਂ ਦੇ ਸ਼ਹਿਰ ਮਾਲੋਰਕਾ ਵਿਚ ਹੋਵੇਗਾ। ਸਪੇਨ ਦੀ ਅਖਬਾਰ 'ਹੋਲਾ' ਦੇ ਮੁਤਾਬਕ ਨਡਾਲ ਨੇ ਪਿਛਲੇ ਸਾਲ ਮਈ ਵਿਚ ਰੋਮ ਵਿਖੇ ਮਾਰੀਆ ਨੂੰ ਮੰਗਣੀ ਦੀ ਅੰਗੂਠੀ ਪਹਿਨਾਈ ਸੀ।