ਦਿਮਿਤ੍ਰੋਵ ਨੂੰ ਹਰਾ ਕੇ 12ਵੀਂ ਵਾਰ ਮੋਂਟੇ ਕਾਰਲੋ ਫਾਈਨਲ ''ਚ ਪਹੁੰਚੇ ਨਡਾਲ

4/22/2018 9:36:56 AM

ਮੋਂਟੇ ਕਾਰਲੋ (ਬਿਊਰੋ)— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਵਿਸ਼ਵ ਪੱਧਰ ਦੇ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਰਾਫੇਲ ਨਡਾਲ ਨੇ ਮੋਂਟੇ ਕਾਰਲੋ ਮਾਸਟਰਜ਼ ਟੈਨਿਸ ਦੇ ਸੈਮੀਫਾਈਨਲ 'ਚ ਅੱਜ ਇੱਥੇ ਗ੍ਰਿਗੋਰ ਦਿਮਿਤ੍ਰੋਵ ਨੂੰ ਹਰਾ ਕੇ 12ਵੀਂ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ।

ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ 31 ਸਾਲ ਦੇ ਇਸ ਟੈਨਿਸ ਖਿਡਾਰੀ ਨੇ ਦਿਮਿਤ੍ਰੋਵ ਨੂੰ ਇਕਤਰਫਾ ਮੁਕਾਬਲੇ 'ਚ 6-4, 6-1 ਨਾਲ ਹਰਾਇਆ। ਦੋਹਾਂ ਖਿਡਾਰੀਆਂ ਵਿਚਾਲੇ 12 ਮੁਕਾਬਲਿਆਂ 'ਚ ਨਡਾਲ ਦੀ ਇਹ 11ਵੀਂ ਜਿੱਤ ਹੈ। ਐਤਵਾਰ ਨੂੰ ਫਾਈਨਲ 'ਚ ਉਸ ਦਾ ਸਾਹਮਣਾ ਕੇਈ ਨਿਸ਼ੀਕੋਰੀ ਅਤੇ ਅਲੈਕਜ਼ੈਂਡਰ ਜਵੇਰੇਵ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਰੈਂਕਿੰਗ 'ਚ ਚੋਟੀ 'ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਫਾਈਨਲ ਮੁਕਾਬਲਾ ਜਿੱਤਣਾ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ